ਹਰ ਮਹੀਨੇ ਹਰ ਔਰਤ ਨੂੰ ਮਾਹਵਾਰੀ ਵਾਲੇ ਦਿਨਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ। ਪਰ ਕਈ ਵਾਰ Periods ਮਿਸ ਹੋ ਜਾਣਾ ਇੱਕ ਆਮ ਸਮੱਸਿਆ ਹੈ, ਜੋ ਇੱਕ ਜਾਂ ਦੂਜੇ ਸਮੇਂ ਬਹੁਤ ਸਾਰੀਆਂ ਔਰਤਾਂ ਨੂੰ ਹੁੰਦੀ ਹੈ। ਗਰਭ ਅਵਸਥਾ ਦੀ ਅਣਹੋਂਦ ਵਿੱਚ, ਹਰ 28-35 ਦਿਨਾਂ ਵਿੱਚ ਪੀਰੀਅਡਸ ਆਉਂਦੇ ਹਨ, ਪਰ ਜੇਕਰ ਉਹ ਮਿਸ ਹੋ ਜਾਂਦੇ ਹਨ ਜਾਂ ਦੇਰੀ ਹੁੰਦੀ ਹੈ, ਤਾਂ ਅਕਸਰ ਲੋਕ ਗਰਭ ਅਵਸਥਾ ਨੂੰ ਇਸਦਾ ਕਾਰਨ ਮੰਨਦੇ ਹਨ। ਪੀਰੀਅਡਸ ਮਿਸ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਕੁਝ ਸਰੀਰਕ ਬਦਲਾਅ ਅਤੇ ਜੀਵਨਸ਼ੈਲੀ ਦੇ ਪ੍ਰਭਾਵਾਂ ਨਾਲ ਸਬੰਧਤ ਹਨ। ਥਾਈਰਾਇਡ ਗਲੈਂਡ ਹਾਰਮੋਨ ਛੱਡਦੀ ਹੈ, ਜੋ ਮਾਹਵਾਰੀ ਚੱਕਰ ਨੂੰ ਨਿਯੰਤਰਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਥਾਈਰਾਇਡ ਦੀ ਘੱਟ ਸਰਗਰਮ ਜਾਂ ਓਵਰਐਕਟਿਵ ਸਥਿਤੀ ਦੋਵੇਂ ਮਾਹਵਾਰੀ ਖੁੰਝਣ ਦਾ ਕਾਰਨ ਬਣ ਸਕਦੀਆਂ ਹਨ। PCOS- ਇਹ ਇੱਕ ਹਾਰਮੋਨਲ ਅਸੰਤੁਲਨ ਸਥਿਤੀ ਹੈ ਜੋ ਓਵਰੀਜ਼ ਵਿੱਚ ਛੋਟੇ ਸਿਸਟਸ ਦਾ ਕਾਰਨ ਬਣਦੀ ਹੈ। PCOS ਵਿੱਚ, ਓਵਰੀ ਨੂੰ ਅੰਡੇ ਰਿਲੀਜ਼ ਕਰਨ ਵਿੱਚ ਮੁਸ਼ਕਲ ਹੁੰਦੀ ਹੈ, ਜਿਸ ਕਾਰਨ ਮਾਹਵਾਰੀ ਖੁੰਝ ਜਾਂਦੀ ਹੈ। ਕੱਝ ਗਰਭ ਨਿਰੋਧਕ ਗੋਲੀਆਂ ਮਾਹਵਾਰੀ ਨੂੰ ਪੂਰੀ ਤਰ੍ਹਾਂ ਰੋਕ ਸਕਦੀਆਂ ਹਨ ਜਾਂ ਘਟਾ ਸਕਦੀਆਂ ਹਨ। ਇਹ ਆਮ ਗੱਲ ਹੈ ਅਤੇ ਚਿੰਤਾ ਦਾ ਕਾਰਨ ਨਹੀਂ ਹੈ ਪਰ ਇਹ ਗੋਲੀਆਂ ਲੈਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ।