ਕੁਰਸੀ ਤੋਂ ਉੱਠਦਿਆਂ ਹੀ ਕਿਉਂ ਆਉਂਦੇ ਚੱਕਰ?
ਕੁਰਸੀ ਜਾਂ ਸੌਂ ਕੇ ਉੱਠਦਿਆਂ ਹੀ ਕਈ ਵਾਰ ਤੁਹਾਨੂੰ ਚੱਕਰ ਆਉਣ ਵਰਗਾ ਮਹਿਸੂਸ ਹੁੰਦਾ ਹੈ
ਤਾਂ ਆਓ ਜਾਣਦੇ ਹਾਂ ਇਦਾਂ ਕਿਉਂ ਹੁੰਦਾ ਹੈ
ਕੁਝ ਸਥਿਤੀਆਂ ਵਿੱਚ ਇਸ ਨੂੰ ਕਮਜ਼ੋਰੀ ਕਰਕੇ ਹੋਣ ਵਾਲੀ ਸਮੱਸਿਆ ਮੰਨਿਆ ਜਾਂਦਾ ਹੈ
ਮੈਡੀਕਲ ਵਿੱਚ ਇਸ ਨੂੰ ਪੋਸਟੁਰਲ ਆਥੋਸਟੈਟਿਕ ਟੈਚੀਕਾਰਡੀਆ ਸਿੰਡਰੋਮ ਨਾਮ ਦੀ ਸਮੱਸਿਆ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ
ਪੀਓਟੀਐਸ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਖੜ੍ਹੇ ਹੋਣ 'ਤੇ ਸਰੀਰ ਦਾ ਜ਼ਿਆਦਾਤਰ ਬਲੱਡ ਪੈਰਾਂ 'ਤੇ ਜਮ੍ਹਾ ਹੋ ਜਾਂਦਾ ਹੈ
ਜਿਸ ਨਾਲ ਸਰੀਰ ਦੇ ਬਾਕੀ ਹਿੱਸੇ ਵਿੱਚ ਬਲੱਡ ਦੀ ਕਮੀਂ ਹੋ ਜਾਂਦੀ ਹੈ
ਅਜਿਹੇ ਵਿੱਚ ਪੂਰੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਵਧਾਉਣ ਲਈ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ
ਜਿਸ ਕਰਕੇ ਇਸ ਤਰ੍ਹਾਂ ਦੀ ਦਿੱਕਤ ਹੋ ਸਕਦੀ ਹੈ
ਐਨੀਮੀਆ, ਬ੍ਰੇਨ ਟਿਊਮਰ, ਬਲੱਡ ਪ੍ਰੈਸ਼ਰ ਘੱਟ ਹੋਣਾ, ਅਜਿਹੀਆਂ ਬਿਮਾਰੀਆਂ ਕਰਕੇ ਵੀ ਲੋਕਾਂ ਨੂੰ ਪੀਓਟੀਐਸ ਦਾ ਖਤਰਾ ਵਧਦਾ ਦੇਖਿਆ ਗਿਆ ਹੈ