ਸਵਾਦਾਂ ਨਾਲ ਆਹ ਬਿਸਕੁਟ ਖਾਣ ਵਾਲਿਆਂ ਨੂੰ ਚਿਤਾਵਨੀ! ਸਰੀਰ ਹੋ ਸਕਦਾ ਕੰਡਮ 'ਡਾਈਜੈਸਟਿਵ ਬਿਸਕੁਟ', ਜਿਸ ਨੂੰ ਲੋਕ ਅਕਸਰ ਸਿਹਤਮੰਦ ਮੰਨਦੇ ਹਨ ਅਤੇ ਸੋਚਦੇ ਹਨ ਕਿ ਇਸ ਨੂੰ ਖਾਣ ਨਾਲ ਭਾਰ ਨਹੀਂ ਵਧੇਗਾ। ਪਰ ਇੱਕ ਨਵੀਂ ਖੋਜ ਵਿੱਚ ਇਹ ਦਾਅਵਾ ਪੂਰੀ ਤਰ੍ਹਾਂ ਨਾਲ ਗਲਤ ਪਾਇਆ ਗਿਆ ਹੈ। ਡਾਈਜੈਸਟਿਵ ਬਿਸਕੁਟ ਅਸਲ 'ਚ ਉਨ੍ਹਾਂ ਲਈ ਬਣਾਏ ਗਏ ਸਨ ਜੋ ਕਬਜ਼ ਤੋਂ ਪੀੜਤ ਹਨ। ਇਹ ਆਸਾਨੀ ਨਾਲ ਪਚ ਜਾਂਦੇ ਹਨ ਡਾਈਜੈਸਟਿਵ ਬਿਸਕੁਟ ਵਿੱਚ ਫਾਈਬਰ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਸਿਹਤ ਲਈ ਚੰਗੇ ਹੁੰਦੇ ਹਨ। ਪਰ ਇਸਦੇ ਨਾਲ ਹੀ ਇਸ ਵਿੱਚ ਚੀਨੀ, ਫੈਟ, ਸੋਡੀਅਮ ਅਤੇ ਰਿਫਾਇੰਡ ਆਟਾ ਵੀ ਹੁੰਦਾ ਹੈ, ਜੋ ਸਰੀਰ ਦਾ ਭਾਰ ਵਧਾਉਣ ਵਿੱਚ ਯੋਗਦਾਨ ਪਾਉਂਦਾ ਹੈ। ਕੀ ਤੁਸੀਂ ਕਦੇ ਦੇਖਿਆ ਹੈ ਕਿ ਕਦੇ ਡਾਈਜੈਸਟਿਵ ਬਿਸਕੁਟ ਜਲਦੀ ਖਰਾਬ ਹੋ ਜਾਂਦੇ ਜਾਂ ਉੱਲੀ ਲੱਗ ਜਾਂਦੀ ਹੈ? ਕਦੇ ਵੀ ਨਹੀਂ! ਇਨ੍ਹਾਂ 'ਚ ਪ੍ਰੀਜ਼ਰਵੇਟਿਵ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਡਾਈਜੈਸਟਿਵ ਬਿਸਕੁਟ ਵਿੱਚ ਲਗਭਗ 50 ਕੈਲੋਰੀਆਂ ਹੁੰਦੀਆਂ ਹਨ, ਜੋ ਭਾਰ ਵਧਣ ਦਾ ਕਾਰਨ ਬਣ ਸਕਦੀਆਂ ਹਨ। ਇਸ 'ਚ ਮੌਜੂਦ ਖੰਡ, ਚਰਬੀ ਅਤੇ ਸੋਡੀਅਮ ਸਰੀਰ ਨੂੰ ਗੈਰ-ਸਿਹਤਮੰਦ ਕੈਲੋਰੀ ਪ੍ਰਦਾਨ ਕਰਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।