ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸਿਰਫ਼ ਪੀਲਾ ਕੇਲਾ ਦੇਖਿਆ ਹੋਵੇਗਾ ਪਰ ਇਸ ਦੀਆਂ ਕਈ ਕਿਸਮਾਂ ਹਨ, ਜਿਸ ਵਿਚ ਲਾਲ ਕੇਲਾ ਵੀ ਸ਼ਾਮਿਲ ਹੈ।



ਲਾਲ ਕੇਲਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ ਵਿਚ ਪੋਸ਼ਕ ਤੱਤ ਹੁੰਦੇ ਹਨ।



ਇਕ ਲਾਲ ਕੇਲੇ 'ਚ 90 ਕੈਲੋਰੀ ਅਤੇ ਚੰਗੀ ਮਾਤਰਾ ਵਿਚ ਕਾਰਬੋਹਾਈਡ੍ਰੇਟ ਹੁੰਦੇ ਹਨ।



ਇਸ ਤੋਂ ਇਲਾਵਾ ਇਸ 'ਚ ਕਾਫੀ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜਿਸ ਕਾਰਨ ਵਿਅਕਤੀ ਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ।



ਲਾਲ ਕੇਲਾ ਖੂਨ ਨੂੰ ਸ਼ੁੱਧ ਕਰਨ ਅਤੇ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਧਾਉਣ ਦਾ ਕੰਮ ਕਰਦਾ ਹੈ, ਜਿਸ ਨਾਲ ਅਨੀਮੀਆ ਰੋਗ ਤੋਂ ਰਾਹਤ ਮਿਲਦੀ ਹੈ।



ਲਾਲ ਕੇਲੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਕਿਡਨੀ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।



ਇਹ ਗੁਰਦੇ ਦੀ ਪੱਥਰੀ ਨਹੀਂ ਬਣਨ ਦਿੰਦਾ। ਇੰਨਾ ਹੀ ਨਹੀਂ ਇਹ ਹੱਡੀਆਂ ਲਈ ਵੀ ਫਾਇਦੇਮੰਦ ਹੈ।



ਲਾਲ ਕੇਲੇ 'ਚ ਭਰਪੂਰ ਮਾਤਰਾ 'ਚ ਮੌਜੂਦ ਪੋਟਾਸ਼ੀਅਮ ਦਿਲ ਦੀ ਧੜਕਣ ਨੂੰ ਆਰਾਮ ਦਿੰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।



ਇਹ ਦਿਲ ਦੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੁੰਦਾ ਹੈ।



ਆਮ ਕੇਲੇ ਦੀ ਤੁਲਨਾ 'ਚ ਲਾਲ ਕੇਲੇ ਵਿਚ ਬੀਟਾ ਕੈਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬਲੱਡ ਕਲੋਟਿੰਗ ਦੀ ਸਮੱਸਿਆ ਤੋਂ ਬਚਾਅ ਕਰਦਾ ਹੈ।



Thanks for Reading. UP NEXT

ਗਰਮੀਆਂ 'ਚ ਪੀਂਦੇ ਹੋ ਬਹੁਤ ਠੰਢਾ ਪਾਣੀ ਤਾਂ ਸਾਵਧਾਨ, ਜਾਣੋ ਇਹ ਨੁਕਸਾਨ

View next story