ਅੱਜਕੱਲ੍ਹ ਸਾਡੇ ਘਰਾਂ ਵਿੱਚ ਖਾਣਾ ਬਣਾਉਣ ਲਈ ਰਿਫਾਈਂਡ ਤੇਲ ਸਭ ਤੋਂ ਵੱਧ ਵਰਤਿਆ ਜਾਂਦਾ ਹੈ।

ਟੀਵੀ ਤੇ ਇਸਨੂੰ ਸਿਹਤਮੰਦ ਦੱਸ ਕੇ ਵੇਚਿਆ ਜਾਂਦਾ ਹੈ, ਪਰ ਇਹ ਸਾਡੇ ਸਰੀਰ ਲਈ ਘਾਤਕ ਹੋ ਸਕਦਾ ਹੈ

ਰਿਫਾਈਂਡ ਤੇਲ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੈ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਲਈ ਇਹ ਤੇਲ ਵਰਤੋਂ ਤੋਂ ਬਚਣਾ ਚਾਹੀਦਾ ਹੈ।

ਰਿਫਾਈਂਡ ਤੇਲ ਕਈ ਕਿਸਮਾਂ ਦੇ ਹੁੰਦੇ ਹਨ ਅਤੇ ਇਹਨਾਂ ਨੂੰ ਪਾਮ ਆਇਲ ਵੀ ਕਿਹਾ ਜਾਂਦਾ ਹੈ। ਇਹ ਕੁਦਰਤੀ ਚੀਜ਼ਾਂ ਤੋਂ ਬਣਦੇ ਹਨ, ਪਰ ਇਹਨਾਂ ਦੀ ਪ੍ਰੋਸੈਸਿੰਗ ਬਹੁਤ ਜ਼ਿਆਦਾ ਹੁੰਦੀ ਹੈ।



ਇਸ ਕਾਰਨ ਇਨ੍ਹਾਂ ਵਿੱਚੋਂ ਕੁਦਰਤੀ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ ਅਤੇ ਹਾਨੀਕਾਰਕ ਰਸਾਇਣ ਸ਼ਾਮਿਲ ਹੋ ਜਾਂਦੇ ਹਨ ਜੋ ਸਿਹਤ ਲਈ ਖ਼ਤਰਾ ਬਣ ਸਕਦੇ ਹਨ।



ਇਸ ਲਈ ਇਸਨੂੰ ਵਧੇਰੇ ਮਾਤਰਾ ਵਿੱਚ ਖਾਣ ਦੀ ਲੋੜ ਨਹੀਂ ਹੁੰਦੀ। ਰਿਫਾਈਂਡ ਤੇਲ ਵਿੱਚ ਟ੍ਰਾਈਗਲਿਸਰਾਈਡ ਅਤੇ ਕੈਲੋਰੀਜ਼ ਹੁੰਦੀਆਂ ਹਨ, ਜੋ ਇਸਨੂੰ ਨੁਕਸਾਨਦਾਇਕ ਬਣਾ ਦਿੰਦੀਆਂ ਹਨ।



ਅਸੀਂ ਇਹ ਤੇਲ ਵੱਧ ਮਾਤਰਾ ਵਿੱਚ ਖਾਵਾਂਗੇ ਤਾਂ ਸਾਡੇ ਕੋਲੈਸਟਰੋਲ ਦੀ ਲੈਵਲ ਵਧੇਗੀ ਅਤੇ ਦਿਲ ਦੇ ਦੌਰੇ (ਹਾਰਟ ਐਟੈਕ) ਦਾ ਖਤਰਾ ਵੀ ਵਧ ਜਾਵੇਗਾ।

ਡਾਕਟਰ ਕਹਿੰਦੇ ਹਨ ਕਿ ਜਿਵੇਂ ਸਿਗਰਟ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ, ਓਸੇ ਤਰ੍ਹਾਂ ਰਿਫਾਈਂਡ ਤੇਲ ਵੀ ਸਿਹਤ ਲਈ ਵੱਡਾ ਖਤਰਾ ਬਣ ਸਕਦਾ ਹੈ

ਰਿਫਾਈਂਡ ਤੇਲ ਵਿੱਚ ਅਣਹੈਲਥੀ ਤੱਤ ਹੁੰਦੇ ਹਨ, ਜੋ ਦਿਮਾਗ਼ ਦੀ ਮੈਮਬਰੇਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਕਾਰਨ ਵਿਅਕਤੀ ਨੂੰ ਡਿਪ੍ਰੈਸ਼ਨ, ਤਣਾਅ ਅਤੇ ਯਾਦਦਾਸ਼ਤ ਘਟਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਹ ਮੋਟਾਪੇ, ਟਾਈਪ-2 ਡਾਇਬਟੀਜ਼ ਅਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਦਾ ਮੁੱਖ ਕਾਰਣ ਬਣ ਸਕਦਾ ਹੈ।



ਰਿਫਾਈਂਡ ਤੇਲ ਨੂੰ ਵੱਧ ਤਾਪਮਾਨ 'ਤੇ ਵਾਰ-ਵਾਰ ਗਰਮ ਕਰਨ ਨਾਲ ਇਸ ਵਿੱਚ ਫ੍ਰੀ ਰੈਡੀਕਲਸ ਬਣਦੇ ਹਨ।

ਰਿਫਾਈਂਡ ਤੇਲ ਨੂੰ ਵੱਧ ਤਾਪਮਾਨ 'ਤੇ ਵਾਰ-ਵਾਰ ਗਰਮ ਕਰਨ ਨਾਲ ਇਸ ਵਿੱਚ ਫ੍ਰੀ ਰੈਡੀਕਲਸ ਬਣਦੇ ਹਨ।

ਇਹ ਰਸਾਇਣ ਸਰੀਰ 'ਚ ਆਕਸੀਡੇਟਿਵ ਤਣਾਅ ਵਧਾਉਂਦੇ ਹਨ, ਜਿਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਖ਼ਾਸ ਕਰਕੇ ਬ੍ਰੈਸਟ ਕੈਂਸਰ ਅਤੇ ਕੋਲਨ ਕੈਂਸਰ ਦੇ ਮਾਮਲੇ ਵਧਣ 'ਚ ਇਸ ਤੇਲ ਦਾ ਵੱਡਾ ਹਿੱਸਾ ਹੋ ਸਕਦਾ ਹੈ।