ਦੁਨੀਆ ਭਰ 'ਚ ਤੇਜ਼ੀ ਨਾਲ ਵੱਧ ਰਿਹਾ ਹਵਾ ਪ੍ਰਦੂਸ਼ਣ ਸਿਹਤ ਲਈ ਖ਼ਤਰੇ ਵਜੋਂ ਉਭਰਿਆ ਹੈ।

ਦੁਨੀਆ ਭਰ 'ਚ ਤੇਜ਼ੀ ਨਾਲ ਵੱਧ ਰਿਹਾ ਹਵਾ ਪ੍ਰਦੂਸ਼ਣ ਸਿਹਤ ਲਈ ਖ਼ਤਰੇ ਵਜੋਂ ਉਭਰਿਆ ਹੈ।

ਹਰ ਦੇਸ਼ 'ਚ ਪ੍ਰਦੂਸ਼ਣ ਕਾਰਨ ਸਿਹਤ ਹੀ ਨਹੀਂ ਸਗੋਂ ਲੋਕਾਂ ਦੀ ਜ਼ਿੰਦਗੀ 'ਤੇ ਵੀ ਕਾਫੀ ਅਸਰ ਪਿਆ ਹੈ।

ਪਰ ਇੱਕ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਭਾਰਤੀਆਂ ਲਈ ਕੁਝ ਰਾਹਤ ਹੈ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2021 ਦੇ ਮੁਕਾਬਲੇ 2022 ਵਿੱਚ ਭਾਰਤ ਵਿੱਚ ਕਣ ਪ੍ਰਦੂਸ਼ਣ (ਬਰੀਕ ਕਣਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ) ਵਿੱਚ 19.3 ਫੀਸਦੀ ਦੀ ਕਮੀ ਆਈ ਹੈ।



ਜੇਕਰ ਦੇਖਿਆ ਜਾਵੇ ਤਾਂ ਬੰਗਲਾਦੇਸ਼ ਤੋਂ ਬਾਅਦ ਦੁਨੀਆ 'ਚ ਕਣ ਪ੍ਰਦੂਸ਼ਣ 'ਚ ਇਹ ਦੂਜੀ ਸਭ ਤੋਂ ਵੱਡੀ ਕਮੀ ਹੈ। ਇਸ ਗਿਰਾਵਟ ਕਾਰਨ ਭਾਰਤੀਆਂ ਦੀ ਉਮਰ 51 ਦਿਨ ਵਧ ਗਈ ਹੈ।

ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਦੀ ਏਅਰ ਕੁਆਲਿਟੀ ਲਾਈਫ ਇੰਡੈਕਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ

ਕਿ ਪਿਛਲੇ ਦਹਾਕੇ ਦੇ ਮੁਕਾਬਲੇ 2022 ਵਿੱਚ ਭਾਰਤ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ

ਰਿਪੋਰਟ 'ਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਦੇ ਅੰਕੜੇ ਦੱਸਦੇ ਹਨ ਕਿ 2021 ਦੌਰਾਨ ਇਸਦਾ ਪੱਧਰ 51.3 µg/m³ ਸੀ ਅਤੇ 2022 ਵਿੱਚ ਇਸ ਦਾ ਪੱਧਰ ਡਿੱਗ ਕੇ 41.4 µg/m³ ਰਹਿ ਗਿਆ ਹੈ।



ਦੇਸ਼ 'ਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ,

ਦੇਸ਼ 'ਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ,

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ 40 ਪ੍ਰਤੀਸ਼ਤ ਤੋਂ ਵੱਧ ਲੋਕ ਅਜਿਹੇ ਖੇਤਰਾਂ ਵਿੱਚ ਰਹਿੰਦੇ ਹਨ ਜਿੱਥੇ ਹਵਾ ਦੀ ਗੁਣਵੱਤਾ 40 µg/m³ ਦੇ ਔਸਤ ਮਿਆਰ ਤੋਂ ਵੱਧ ਹੈ।