ਕੂਕਿੰਗ ਲਈ ਸਰੋਂ ਦੇ ਤੇਲ ਦੀ ਵਰਤੋਂ ਕਰਨਾ ਸਹੀ ਜਾਂ ਗਲਤ, ਜਾਣੋ ਮਾਹਿਰਾਂ ਦੀ ਰਾਏ

ਭਾਰਤ ਦੇ ਕਈ ਰਾਜਾਂ ਵਿੱਚ ਰਹਿਣ ਵਾਲੀ ਇੱਕ ਵੱਡੀ ਆਬਾਦੀ ਸਰ੍ਹੋਂ ਦੇ ਤੇਲ ਨੂੰ ਖਾਣਾ ਪਕਾਉਣ ਵਾਲੇ ਤੇਲ ਵਜੋਂ ਵਰਤਦੀ ਹੈ।



ਖਾਸ ਕਰਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਵਿੱਚ ਸਰ੍ਹੋਂ ਦਾ ਤੇਲ ਖਾਣਾ ਪਕਾਉਣ ਲਈ ਵਰਤਿਆ ਜਾਂਦਾ ਹੈ।



ਸਰ੍ਹੋਂ ਦਾ ਤੇਲ, ਜੋ ਭਾਰਤ ਵਿੱਚ ਖਾਣਾ ਪਕਾਉਣ ਦੇ ਤੇਲ ਵਜੋਂ ਵਰਤਿਆ ਜਾਂਦਾ ਹੈ



ਅਮਰੀਕਾ, ਕੈਨੇਡਾ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਪਾਬੰਦੀਸ਼ੁਦਾ ਹੈ।



ਸਰ੍ਹੋਂ ਦੇ ਤੇਲ ਨੂੰ ਖਾਣਾ ਪਕਾਉਣ ਦੇ ਤੇਲ ਵਜੋਂ ਵਰਤਣ ਦੇ ਫਾਇਦੇ ਤੇ ਨੁਕਸਾਨ ਦੋਵੇਂ ਹੋ ਸਕਦੇ ਹਨ



ਪਰ ਇਹ ਇਸ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ।



ਖੋਜ ਦਰਸਾਉਂਦੀ ਹੈ ਕਿ ਸਰ੍ਹੋਂ ਦਾ ਤੇਲ ਸੀਮਤ ਮਾਤਰਾ ਵਿੱਚ ਚੰਗਾ ਹੁੰਦਾ ਹੈ



ਖੋਜ ਮੁਤਾਬਕ ਇਰੋਸਿਕ ਐਸਿਡ ਦਿਲ ਦੀ ਸਿਹਤ ਲਈ ਹਾਨੀਕਾਰਕ ਹੈ। ਇਸੇ ਲਈ ਉਨ੍ਹਾਂ ਦੇਸ਼ਾਂ ਵਿੱਚ ਸਰ੍ਹੋਂ ਦੇ ਤੇਲ 'ਤੇ ਪਾਬੰਦੀ ਹੈ।



ਭਾਰਤ ਵਿੱਚ ਸਰ੍ਹੋਂ ਦਾ ਤੇਲ ਦਿਲ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਇਸ ਦੀ ਸੀਮਤ ਮਾਤਰਾ ਵਿੱਚ ਹੀ ਵਰਤੋਂ ਸਿਹਤ ਲਈ ਚੰਗੀ ਹੁੰਦੀ ਹੈ।