ਤੱਪਦੀ ਗਰਮੀ ਵਿੱਚ ਕਦੋਂ ਕਰਨੀ ਚਾਹੀਦੀ ਸੈਰ?
ਕੁਝ ਹੀ ਦਿਨਾਂ ਵਿੱਚ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ
ਗਰਮੀਆਂ ਦੇ ਦਿਨਾਂ ਵਿੱਚ ਪਸੀਨਾ ਬਹੁਤ ਆਉਂਦਾ ਹੈ, ਇਸ ਕਰਕੇ ਲੋਕ ਸੈਰ ਕਰਨ ਤੋਂ ਪਹਿਲਾਂ ਕਈ ਵਾਰ ਸੋਚਦੇ ਹਨ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਤੱਪਦੀ ਗਰਮੀ ਵਿੱਚ ਕਿਸ ਵੇਲੇ ਸੈਰ ਕਰਨੀ ਚਾਹੀਦੀ ਹੈ
ਗਰਮੀਆਂ ਵਿੱਚ ਸੈਰ ਕਰਨ ਲਈ ਸਭ ਤੋਂ ਵਧੀਆ ਸਮਾਂ ਸਵੇਰ ਦਾ ਹੁੰਦਾ ਹੈ
ਇਸ ਸਮੇਂ ਮੌਸਮ ਠੰਡਾ ਅਤੇ ਤਾਜ਼ਾ ਹੁੰਦਾ ਹੈ, ਇਸ ਦੇ ਨਾਲ ਹੀ ਸੂਰਜ ਦੀ ਰੋਸ਼ਨੀ ਹਲਕੀ ਹੁੰਦੀ ਹੈ
ਗਰਮੀਆਂ ਵਿੱਚ ਸੈਰ ਕਰਨ ਲਈ ਸਭ ਤੋਂ ਵਧੀਆ ਸਮਾਂ ਸਵੇਰੇ 5.30 ਤੋਂ 7.30 ਵਜੇ ਦਾ ਹੁੰਦਾ ਹੈ