ਅਸੀਂ ਅਕਸਰ ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਾਂ, ਪਰ ਇਹ ਆਦਤ ਸਿਹਤ ਲਈ ਠੀਕ ਨਹੀਂ।

ਖਾਣੇ ਤੋਂ ਤੁਰੰਤ ਪਾਣੀ ਪੀਣ ਨਾਲ ਹਾਜ਼ਮਾ ਕਮਜ਼ੋਰ ਹੋ ਸਕਦਾ ਹੈ, ਕਿਉਂਕਿ ਇਹ ਪੇਟ ਦੇ ਐਂਜ਼ਾਈਮਜ਼ ਦੀ ਗਤੀ ਨੂੰ ਪ੍ਰਭਾਵਤ ਕਰਦਾ ਹੈ।

ਆਯੁਰਵੈਦ ਅਤੇ ਵਿਗਿਆਨ ਦੋਵੇਂ ਕਹਿੰਦੇ ਹਨ ਕਿ ਖਾਣੇ ਤੋਂ ਘੱਟੋ-ਘੱਟ ਅੱਧਾ ਘੰਟਾ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ।

ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ’ਚ ਬਣ ਰਹੇ ਐਂਜ਼ਾਈਮ ਅਤੇ ਗੈਸਟਰਿਕ ਰਸ ਪਤਲੇ ਹੋ ਜਾਂਦੇ ਹਨ, ਜਿਸ ਨਾਲ ਖਾਣੇ ਦਾ ਹਜ਼ਮ ਠੀਕ ਤਰੀਕੇ ਨਾਲ ਨਹੀਂ ਹੁੰਦਾ।

ਪੇਟ ਦਾ ਐਸਿਡ ਪਾਣੀ ਨਾਲ ਘਟ ਜਾਂਦਾ ਹੈ, ਜਿਸ ਕਾਰਨ ਖਾਣੇ ਨੂੰ ਤੋੜਣ ਵਾਲੀ ਪ੍ਰਕਿਰਿਆ ਮੱਠੀ ਹੋ ਜਾਂਦੀ ਹੈ।

ਤੁਰੰਤ ਪਾਣੀ ਪੀਣ ਨਾਲ ਖਾਣਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦਾ, ਜਿਸ ਕਾਰਨ ਪੇਟ ਫੁਲਣ, ਡਕਾਰਾਂ ਅਤੇ ਅਜੀਬੋ-ਗਰੀਬ ਗੈਸ ਬਣ ਸਕਦੀ ਹੈ।

ਜਦੋਂ ਹਾਜ਼ਮਾ ਮੱਠਾ ਹੋ ਜਾਂਦਾ ਹੈ ਤਾਂ ਭੋਜਨ ਸਰੀਰ ’ਚ ਲੰਮਾ ਸਮਾਂ ਰਹਿੰਦਾ ਹੈ, ਜੋ ਭਾਰ ਵਧਾਉਣ ਅਤੇ ਫੈਟ ਇਕੱਠਾ ਹੋਣ ਦਾ ਕਾਰਨ ਬਣ ਸਕਦਾ ਹੈ।

ਖਾਣੇ ਤੋਂ 30 ਮਿੰਟ ਪਹਿਲਾਂ ਜਾਂ ਖਾਣੇ ਤੋਂ 30–60 ਮਿੰਟ ਬਾਅਦ ਪਾਣੀ ਪੀਣਾ ਵਧੀਆ ਮੰਨਿਆ ਜਾਂਦਾ ਹੈ।

ਇਹ ਸਰੀਰ ਦੀ ਹਜ਼ਮ ਸ਼ਕਤੀ ਨੂੰ ਸਹੀ ਰੱਖਣ ’ਚ ਮਦਦ ਕਰਦਾ ਹੈ।

ਇਹ ਸਰੀਰ ਦੀ ਹਜ਼ਮ ਸ਼ਕਤੀ ਨੂੰ ਸਹੀ ਰੱਖਣ ’ਚ ਮਦਦ ਕਰਦਾ ਹੈ।

ਜੇਕਰ ਤੁਸੀਂ ਚਾਹੋ ਤਾਂ, ਖਾਣੇ ਨਾਲ ਘੁੱਟ-ਘੁੱਟ ਕਰਕੇ ਥੋੜ੍ਹਾ ਜਿਹਾ ਕੋਸਾ ਪਾਣੀ ਪੀ ਸਕਦੇ ਹੋ, ਪਰ ਵੱਧ ਪਾਣੀ ਤੁਰੰਤ ਨਾ ਪੀਣਾ ਚਾਹੀਦਾ।