ਕੀ ਤੁਸੀਂ ਜਾਣਦੇ ਹੋ ਕਿ ਨਮਕ ਵਾਲਾ ਪਾਣੀ ਪੀਣ ਨਾਲ ਕੋਲਨ ਨੂੰ ਫਲੱਸ਼ ਕਰਨ 'ਚ ਮਦਦ ਮਿਲਦੀ ਹੈ ਅਤੇ ਜੇ ਸਵੇਰੇ ਨਮਕ ਵਾਲਾ ਪਾਣੀ ਪੀਤਾ ਜਾਵੇ ਤਾਂ ਇਹ ਹੋਰ ਵੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਨਮਕ ਵਾਲੇ ਪਾਣੀ ਦਾ ਫਲੱਸ਼ ਵੀ ਕਿਹਾ ਜਾ ਸਕਦਾ ਹੈ, ਜੋ ਅੰਤੜੀਆਂ ਨੂੰ ਫਲੱਸ਼ ਕਰਨ ਦੀ ਇੱਕ ਪੁਰਾਣੀ ਤਕਨੀਕ ਹੈ। ਲੂਣ ਵਾਲਾ ਪਾਣੀ ਛੋਟੀਆਂ ਅਤੇ ਵੱਡੀਆਂ ਆਂਦਰਾਂ ਨੂੰ ਫਲੱਸ਼ ਕਰਦਾ ਹੈ, ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਦਾ ਹੈ, ਸਰੀਰ ਨੂੰ ਰੀਮਿਨਰਲਾਈਜ਼ ਕਰਦਾ ਹੈ ਅਤੇ ਪਾਚਨ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਨੂੰ ਮੁੜ ਚਾਲੂ ਕਰਨ ਦਾ ਇੱਕ ਵਧੀਆ ਤਰੀਕਾ ਹੈ ਅਤੇ ਜਦੋਂ ਸਰੀਰ ਭਾਰਾ-ਭਾਰਾ ਮਹਿਸੂਸ ਕਰ ਰਿਹਾ ਹੁੰਦਾ ਹੈ, salt water ਸਰੀਰ ਨੂੰ ਊਰਜਾ ਦਿੰਦਾ ਹੈ ਜਿਸ ਨਾਲ ਸਰੀਰ ਨੂੰ ਹਲਕਾ ਮਹਿਸੂਸ ਹੁੰਦਾ ਹੈ। ਸਵੇਰੇ ਨਮਕ ਦਾ ਪਾਣੀ ਪੀਣ ਜਾਂ ਇਸ ਨਾਲ ਗਰਾਲੇ ਕਰਨ ਨਾਲ ਹੈਲੀਟੋਸਿਸ ਯਾਨੀ ਸਾਹ ਦੀ ਬਦਬੂ ਤੋਂ ਰਾਹਤ ਮਿਲਦੀ ਹੈ। ਇਹ ਮੂੰਹ ਵਿੱਚ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਦਾ ਹੈ, ਜਿਸ ਨਾਲ ਹੈਲੀਟੋਸਿਸ ਤੋਂ ਰਾਹਤ ਮਿਲਦੀ ਹੈ। ਲੂਣ ਵਾਲਾ ਪਾਣੀ ਗਲੇ ਵਿਚ ਮੌਜੂਦ ਬਲਗਮ ਅਤੇ ਸੋਜ ਨੂੰ ਵੀ ਦੂਰ ਕਰਦਾ ਹੈ, ਜਿਸ ਨਾਲ ਗਲੇ ਵਿਚ ਖਾਜ- ਖੁਜਲੀ ਦੂਰ ਹੁੰਦੀ ਹੈ। ਨਮਕ 'ਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਕਈ ਖਣਿਜ ਪਾਏ ਜਾਂਦੇ ਹਨ ਜੋ ਮਾਸਪੇਸ਼ੀਆਂ ਦੇ ਸੰਕੁਚਨ ਦੀ ਪ੍ਰਕਿਰਿਆ ਵਿੱਚ ਮਦਦ ਕਰਦੇ ਹਨ। ਇਸ ਲਈ ਮਾਸਪੇਸ਼ੀਆਂ ਦੇ ਕੜਵੱਲ ਵਿਚ ਨਮਕ ਵਾਲਾ ਪਾਣੀ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।