ਸਕਿਨ ਕੈਂਸਰ ਦੂਰ ਕਰਦਾ ਹੈ ਇਸ ਲੱਕੜ ਦਾ ਤੇਲ ਚੰਦਨ ਤੇਲ ਦੀ ਮਾਲਿਸ਼ ਸਾਡੀ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਸਾਡੀ ਸਕਿਨ ਦੇ ਸੈੱਲਾਂ ਨੂੰ ਤੰਦਰੁਸਤ ਬਣਾਉਂਦੇ ਹਨ, ਇਸ ਕਾਰਨ ਸਕਿਨ ਤੇ ਗਲੋਅ ਆਉਂਦਾ ਹੈ। ਸਕਿਨ ਦੇ ਸੈੱਲ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਨੂੰ ਖ਼ਤਮ ਕਰਨ ਦੇ ਯੋਗ ਹੋ ਜਾਂਦੇ ਹਨ। ਚੰਦਨ ਤੇਲ ਵਿਚ ਐਂਟੀ ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ। ਇਹ ਅਜਿਹੇ ਗੁਣ ਹਨ ਜੋ ਸਰੀਰ ਉੱਤੇ ਹੋਈ ਕਿਸੇ ਵੀ ਕਿਸਮ ਦੀ ਸੋਜਿਸ਼ ਨੂੰ ਦੂਰ ਕਰਦੇ ਹਨ। ਜੇਕਰ ਤੁਹਾਨੂੰ ਵੀ ਕਿਸੇ ਪ੍ਰਕਾਰ ਦੀ ਸੋਜ, ਜਲਨ ਆਦਿ ਦੀ ਸਮੱਸਿਆ ਆਉਂਦੀ ਹੈ ਤਾਂ ਚੰਦਨ ਤੇਲ ਨੂੰ ਸਕਿਨ ਉੱਤੇ ਮਾਲਿਸ਼ ਕਰਕੇ ਰਾਹਤ ਪਾ ਸਕਦੇ ਹੋ। ਸਾਡੇ ਸਰੀਰ ਵਿਚ ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਕਈ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਚੰਦਨ ਤੇਲ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮੱਦਦਗਾਰ ਹੁੰਦੇ ਹਨ। ਚੰਦਨ ਤੇਲ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਘਬਰਾਹਟ ਅਤੇ ਮਾਨਸਿਕ ਪਰੇਸ਼ਾਨੀ ਤੋਂ ਰਾਹਤ ਦੁਆਉਂਦੇ ਹਨ। ਅੱਜਕਲ੍ਹ ਦੀ ਤੇਜ਼ ਤਰੀਨ ਜ਼ਿੰਦਗੀ ਵਿਚ ਲਗਭਗ ਹਰ ਇਨਸਾਨ ਮਾਨਸਿਕ ਤਣਾਅ ਤੋਂ ਪੀੜਿਤ ਹੈ। ਇਸ ਲਈ ਜੇਕਰ ਤੁਹਾਨੂੰ ਵੀ ਕਦੇ ਕੋਈ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਕਿਸੇ ਸਥਿਤੀ ਵਿਚ ਘਬਰਾਹਟ ਹੁੰਦੀ ਹੈ ਤਾਂ ਚੰਦਨ ਤੇਲ ਦੀ ਵਰਤੋਂ ਕਰ ਸਕਦੇ ਹੋ। ਚੰਦਨ ਦੇ ਤੇਲ ਦੇ ਔਸ਼ਧੀ ਗੁਣ ਚਮੜੀ 'ਤੇ ਮੌਜੂਦ ਦਾਗ-ਧੱਬਿਆਂ ਅਤੇ ਕਾਲੇ ਧੱਬਿਆਂ ਨੂੰ ਦੂਰ ਕਰਨ 'ਚ ਵੀ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ।