ਢਿੱਡ ਦੀ ਚਰਬੀ ਘਟਾਉਣਾ ਸਿਰਫ ਸੁੰਦਰ ਦਿੱਖ ਦਾ ਮਾਮਲਾ ਨਹੀਂ ਹੈ, ਇਹ ਤੁਹਾਡੀ ਸਿਹਤ ਲਈ ਵੀ ਮਹੱਤਵਪੂਰਨ ਹੈ।



ਪੇਟ ਦੇ ਆਲੇ-ਦੁਆਲੇ ਜਮ੍ਹਾਂ ਹੋਈ ਚਰਬੀ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਵਰਗੀਆਂ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।

ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਕੁਝ ਸਾਧਾਰਨ ਆਦਤਾਂ ਨੂੰ ਸ਼ਾਮਲ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਸਵੇਰੇ 20-30 ਮਿੰਟ ਯੋਗਾ ਜਾਂ ਕਸਰਤ ਕਰਨਾ ਪੇਟ ਦੀ ਚਰਬੀ ਘਟਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਸੂਰਯ ਨਮਸਕਾਰ, ਕਪਾਲਭਾਤੀ ਤੇ ਪਲੈਂਕ ਵਰਗੇ ਆਸਣ ਢਿੱਡ ਦੀ ਚਰਬੀ ਘਟਾਉਣ ’ਚ ਮਦਦਗਾਰ ਹੁੰਦੇ ਹਨ।

ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਕੋਸੇ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।

ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।



ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੁੰਦਾ ਹੈ। ਇਸ ’ਚ ਪ੍ਰੋਟੀਨ, ਫਾਈਬਰ ਅਤੇ ਘੱਟ ਕੈਲੋਰੀ ਵਾਲੇ ਪੌਸ਼ਟਿਕ ਤੱਤ ਹੋਣੇ ਚਾਹੀਦੇ ਹਨ।

ਓਟਸ, ਅੰਕੁਰਿਤ ਅਨਾਜ ਜਾਂ ਸਮੂਦੀ। ਇਸ ਨਾਲ ਤੁਹਾਡਾ ਪੇਟ ਜ਼ਿਆਦਾ ਦੇਰ ਤੱਕ ਭਰਿਆ ਰਹੇਗਾ ਅਤੇ ਗੈਰ-ਸਿਹਤਮੰਦ ਸਨੈਕਸ ਖਾਣ ਦੀ ਸੰਭਾਵਨਾ ਘੱਟ ਜਾਵੇਗੀ।



ਜੇਕਰ ਤੁਸੀਂ ਦਫ਼ਤਰ ’ਚ ਕੰਮ ਕਰਦੇ ਹੋ, ਤਾਂ ਹਰ ਘੰਟੇ ਬਾਅਦ ਆਪਣੀ ਕੁਰਸੀ ਤੋਂ ਉੱਠੋ ਅਤੇ ਥੋੜ੍ਹਾ ਜਿਹਾ ਸੈਰ ਕਰੋ। ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ

ਰਾਤ ਦਾ ਖਾਣਾ ਜਲਦੀ ਅਤੇ ਹਲਕਾ ਰੱਖਣਾ ਬਹੁਤ ਜ਼ਰੂਰੀ ਹੈ। ਰਾਤ ਦਾ ਖਾਣਾ ਸੌਣ ਤੋਂ 2-3 ਘੰਟੇ ਪਹਿਲਾਂ ਖਾਓ