ਜੇਕਰ ਸਰੀਰ ਦੇ ਅੰਦਰ ਕੁਝ ਗੜਬੜ ਹੁੰਦੀ ਹੈ ਤਾਂ ਸਰੀਰ ਇਸ ਬਾਰੇ ਵੀ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ।



ਸਰੀਰ 'ਚ ਕਿਸੇ ਪੋਸ਼ਕ ਤੱਤ ਦੀ ਘਾਟ ਹੋਵੇ ਜਾਂ ਕੋਈ ਬਿਮਾਰੀ, ਕੁਝ ਸੰਕੇਤਾਂ ਦੀ ਮਦਦ ਨਾਲ ਸਰੀਰ ਪਹਿਲਾਂ ਹੀ ਚੇਤਾਵਨੀ ਦੇਣਾ ਸ਼ੁਰੂ ਕਰ ਦਿੰਦਾ ਹੈ।

ਕੁੱਝ ਸਰੀਰ 'ਚ ਵਿਟਾਮਿਨ ਅਤੇ ਮਿਨਰਲਜ਼ ਦੀ ਘਾਟ ਹੋਣ 'ਤੇ ਵੀ ਹੁੰਦਾ ਹੈ।

ਕੁੱਝ ਸਰੀਰ 'ਚ ਵਿਟਾਮਿਨ ਅਤੇ ਮਿਨਰਲਜ਼ ਦੀ ਘਾਟ ਹੋਣ 'ਤੇ ਵੀ ਹੁੰਦਾ ਹੈ।

ਹਾਲਾਂਕਿ ਸਰੀਰ ਕਈ ਤਰੀਕਿਆਂ ਨਾਲ ਪੋਸ਼ਕ ਤੱਤਾਂ ਦੀ ਘਾਟ ਦਾ ਸੰਕੇਤ ਦਿੰਦਾ ਹੈ ਪਰ ਇਸ ਦੇ ਕੁਝ ਚਿਤਾਵਨੀ ਸੰਕੇਤ ਨਹੁੰਆਂ 'ਤੇ ਵੀ ਦਿਖਾਈ ਦਿੰਦੇ ਹਨ।



ਜੇਕਰ ਤੁਹਾਡੇ ਨਹੁੰਆਂ ਦਾ ਰੰਗ ਪੀਲਾ ਦਿਖਾਈ ਦੇ ਰਿਹਾ ਹੈ ਤਾਂ ਇਹ ਫੰਗਲ ਇਨਫੈਕਸ਼ਨ, ਸਿਗਰਟ ਪੀਣ, ਸ਼ੂਗਰ ਜਾਂ ਫੇਫੜਿਆਂ ਦੀ ਬਿਮਾਰੀ ਵਰਗੀਆਂ ਸਿਹਤ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ।

ਐਂਟੀਫੰਗਲ ਇਲਾਜ ਤੇ ਵਿਟਾਮਿਨ-ਈ ਨਹੁੰਆਂ ਦੀ ਸਿਹਤ ਨੂੰ ਬਿਹਤਰ ਕਰਨ 'ਚ ਮਦਦ ਕਰ ਸਕਦੇ ਹਨ।



ਬਹੁਤ ਜ਼ਿਆਦਾ ਪੀਲੇ ਨਹੁੰ ਐਨੀਮੀਆ, ਲਿਵਰ ਡਿਜ਼ੀਜ਼ ਜਾਂ ਕੁਪੋਸ਼ਣ ਦਾ ਸੰਕੇਤ ਹੋ ਸਕਦੇ ਹਨ।

ਜੇਕਰ ਤੁਹਾਡੇ ਨਹੁੰ ਅਕਸਰ ਟੁੱਟ ਜਾਂਦੇ ਹਨ ਜਾਂ ਉਨ੍ਹਾਂ ਵਿਚ ਦਰਾਰ ਆ ਜਾਂਦੀ ਹੈ, ਤਾਂ ਇਹ ਸਰੀਰ 'ਚ ਆਇਰਨ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ।

ਇਹ ਡੀਹਾਈਡਰੇਸ਼ਨ ਜਾਂ ਥਾਇਰਾਇਡ ਵਰਗੀਆਂ ਸਮੱਸਿਆਵਾਂ ਦਾ ਸੰਕੇਤ ਵੀ ਹੁੰਦਾ ਹੈ।



ਅੰਡੇ, ਨਟਸ ਤੇ ਪੱਤੇਦਾਰ ਸਾਗ ਨੂੰ ਡਾਈਟ 'ਚ ਸ਼ਾਮਲ ਕਰਨਾ ਲਾਭਕਾਰੀ ਹੋਵੇਗਾ।

ਅੰਡੇ, ਨਟਸ ਤੇ ਪੱਤੇਦਾਰ ਸਾਗ ਨੂੰ ਡਾਈਟ 'ਚ ਸ਼ਾਮਲ ਕਰਨਾ ਲਾਭਕਾਰੀ ਹੋਵੇਗਾ।

ਨਹੁੰਆਂ 'ਤੇ ਦਿਖਾਈ ਦੇਣ ਵਾਲੇ ਛੋਟੇ ਚਿੱਟੇ ਧੱਬੇ ਆਮ ਤੌਰ 'ਤੇ ਮਾਮੂਲੀ ਸੱਟ ਕਾਰਨ ਹੁੰਦੇ ਹਨ, ਪਰ ਜੇਕਰ ਲੰਮੇ ਸਮੇਂ ਤਕ ਇਹ ਧੱਬੇ ਬਣੇ ਰਹਿੰਦੇ ਹਨ, ਤਾਂ ਇਹ ਜ਼ਿੰਕ ਜਾਂ ਕੈਲਸ਼ੀਅਮ ਦੀ ਘਾਟ ਦੀ ਨਿਸ਼ਾਨੀ ਹੋ ਸਕਦੇ ਹਨ।

ਨਹੁੰਆਂ ਦਾ ਨੀਲਾ ਰੰਗ ਸਰੀਰ 'ਚ ਲੁੜੀਂਦੀ ਆਕਸੀਜਨ ਦੇ ਵਹਾਅ ਵੱਲ ਇਸ਼ਾਰਾ ਕਰਦਾ ਹੈ।

ਇਹ ਆਮ ਤੌਰ 'ਤੇ ਫੇਫੜਿਆਂ ਦੀ ਬਿਮਾਰੀ, ਦਿਲ ਦੀ ਬਿਮਾਰੀ ਜਾਂ ਰੇਨੌਡ ਫਿਨੋਮਿਨਨ ਦੇ ਕਾਰਨ ਹੁੰਦਾ ਹੈ।



ਨਹੁੰਆਂ ਦੇ ਆਲੇ-ਦੁਆਲੇ ਲਾਲੀ ਜਾਂ ਸੋਜ ਇਨਫੈਕਸ਼ਨ, ਲਿਊਪਸ ਜਾਂ ਹੋਰ ਆਟੋਇਮਿਊਨ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ।



ਇਸ ਲਈ ਜੇਕਰ ਤੁਹਾਨੂੰ ਕੋਈ ਅਜਿਹਾ ਸੰਕੇਤ ਦਿਖਾਈ ਦੇਵੇ, ਤਾਂ ਬਿਨਾਂ ਦੇਰੀ ਕੀਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।