ਜੇਕਰ ਤੁਸੀਂ ਵੀ ਕਾਫੀ ਪੀਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖੁਸ਼ੀ ਦੀ ਗੱਲ ਹੋ ਸਕਦੀ ਹੈ। Black Coffee ਲਿਵਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ

ਇਹ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘਟਾਉਂਦੀ ਹੈ। ਇੱਕ ਕੱਪ ਬਲੈਕ ਕਾਫੀ ‘ਚ ਸਿਰਫ਼ 2.4 ਕੈਲੋਰੀ ਹੁੰਦੀਆਂ ਹਨ, ਜਿਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਫੈਟ ਨਾ ਕੇ ਬਰਾਬਰ ਹੁੰਦੇ ਹਨ।

ਕਈ ਰਿਸਰਚ ਦੱਸਦੇ ਹਨ ਕਿ ਨਿਯਮਤ ਤੌਰ ‘ਤੇ ਸਹੀ ਮਾਤਰਾ ਵਿੱਚ ਬਲੈਕ ਕਾਫੀ ਪੀਣ ਨਾਲ ਲਿਵਰ ਦੀਆਂ ਖ਼ਤਰਨਾਕ ਬਿਮਾਰੀਆਂ ਦਾ ਜੋਖ਼ਮ ਘੱਟ ਹੋ ਸਕਦਾ ਹੈ।



Johns Hopkins ਦੀ ਇੱਕ ਰਿਪੋਰਟ ਮੁਤਾਬਕ, ਰੋਜ਼ਾਨਾ 2-3 ਕੱਪ ਕਾਫੀ ਪੀਣ ਨਾਲ ਲਿਵਰ ਦੀਆਂ ਬਿਮਾਰੀਆਂ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਹ ਦਿਮਾਗ ਨਾਲ ਸੰਬੰਧਤ ਰੋਗਾਂ ਤੋਂ ਵੀ ਬਚਾਉਂਦੀ ਹੈ।

ਬਲੈਕ ਕਾਫੀ ਵਿੱਚ ਅਨੇਕ ਐਂਟੀਆਕਸੀਡੈਂਟ ਹੁੰਦੇ ਹਨ, ਜੋ ਕਿ ਗੰਭੀਰ ਅਤੇ ਕ੍ਰੋਨਿਕ ਬਿਮਾਰੀਆਂ ਤੋਂ ਬਚਾਅ ਕਰਨ ਵਿੱਚ ਮਦਦ ਕਰਦੇ ਹਨ।

ਜੇਕਰ ਲਿਵਰ ਦੀ ਹਾਲਤ ਬਿਹਤਰ ਬਣਾਈ ਰੱਖਣੀ ਹੈ, ਤਾਂ ਬਲੈਕ ਕਾਫੀ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰਨਾ ਲਾਭਦਾਇਕ ਹੋ ਸਕਦਾ ਹੈ।



ਬਲੈਕ ਕਾਫੀ ਪੀਣ ਨਾਲ ਫੈਟੀ ਲਿਵਰ ਅਤੇ ਲਿਵਰ ਸਰੋਸਿਸ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

ਕਈ Research ਮੁਤਾਬਕ, ਨਿਯਮਤ ਤੌਰ 'ਤੇ ਬਲੈਕ ਕਾਫੀ ਪੀਣ ਨਾਲ ਕ੍ਰੋਨਿਕ ਲਿਵਰ ਬਿਮਾਰੀ ਦਾ ਜੋਖ਼ਮ 71% ਤੱਕ ਘੱਟ ਹੋ ਸਕਦਾ ਹੈ।



ਲਿਵਰ ਵਿੱਚ ਜਮਾ ਫੈਟ ਘਟਾਉਂਦੀ ਹੈ

ਲਿਵਰ ਵਿੱਚ ਜਮਾ ਫੈਟ ਘਟਾਉਂਦੀ ਹੈ

ਲਿਵਰ ਦੇ ਐਂਜ਼ਾਈਮ ਲੈਵਲ ਅਤੇ ਸੋਜ ਨੂੰ ਕੰਟਰੋਲ ਕਰਦੀ ਹੈ



ਟਾਈਪ 2 ਡਾਈਬਟੀਜ਼ ਦੇ ਖ਼ਤਰੇ ਨੂੰ ਘਟਾਉਂਦੀ ਹੈ

ਟਾਈਪ 2 ਡਾਈਬਟੀਜ਼ ਦੇ ਖ਼ਤਰੇ ਨੂੰ ਘਟਾਉਂਦੀ ਹੈ