ਕੀ ਰੋਜ਼ ਰਾਤ ਨੂੰ ਪੀਣਾ ਚਾਹੀਦਾ ਹਲਦੀ ਵਾਲਾ ਦੁੱਧ?

Published by: ਏਬੀਪੀ ਸਾਂਝਾ

ਬਚਪਨ ਵਿੱਚ ਅਕਸਰ ਸੱਟ ਲੱਗਣ ‘ਤੇ ਮਾਂ ਹਲਦੀ ਵਾਲਾ ਦੁੱਧ ਪੀਣ ਨੂੰ ਦਿੰਦੀ ਹੈ



ਅਜਿਹਾ ਮੰਨਿਆ ਜਾਂਦਾ ਹੈ ਕਿ ਹਲਦੀ ਵਾਲਾ ਦੁੱਧ ਪੀਣ ਨਾਲ ਸੱਟ ਛੇਤੀ ਠੀਕ ਹੋ ਜਾਂਦੀ ਹੈ ਅਤੇ ਜ਼ਖ਼ਮ ਵੀ ਭਰ ਜਾਂਦਾ ਹੈ



ਅਜਿਹੇ ਵਿੱਚ ਕੀ ਤੁਹਾਨੂੰ ਪਤਾ ਹੈ ਕਿ ਇਹ ਹਲਦੀ ਵਾਲਾ ਦੁੱਧ ਰੋਜ਼ ਰਾਤ ਨੂੰ ਪੀਣ ਨਾਲ ਕਈ ਫਾਇਦੇ ਮਿਲਦੇ ਹਨ



ਹਲਦੀ ਵਿੱਚ ਕਰਕਿਊਮਿਨ ਹੁੰਦਾ ਹੈ, ਜੋ ਕਿ ਐਂਟੀਆਕਸੀਡੈਂਟ ਤੇ ਸੋਜ ਨੂੰ ਬਚਾਅ ਕਰਨ ਵਾਲੇ ਗੁਣਾਂ ਦੇ ਲਈ ਮੰਨਿਆ ਜਾਂਦਾ ਹੈ



ਵੈਸੇ ਤਾਂ ਹਲਦੀ ਵਾਲਾ ਦੁੱਧ ਕਦੇ ਵੀ ਪੀ ਸਕਦੇ ਹੋ ਪਰ ਸੌਣ ਤੋਂ ਪਹਿਲਾਂ ਇਸ ਨੂੰ ਜ਼ਰੂਰ ਪੀਣਾ ਚਾਹੀਦਾ ਹੈ



ਹਲਦੀ ਵਾਲਾ ਦੁੱਧ ਸਾਡੀ ਪੂਰੇ ਦਿਨ ਦੀ ਥਕਾਵਟ ਨੂੰ ਦੂਰ ਕਰਕੇ ਨੀਂਦ ਲਿਆਉਣ ਵਿੱਚ ਮਦਦ ਕਰਦਾ ਹੈ



ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ, ਤਣਾਅ ਅਤੇ ਚਿੰਤਾ ਦੂਰ ਰਹਿੰਦੀ ਹੈ



ਹਲਦੀ ਵਾਲਾ ਦੁੱਧ ਪੀਣ ਨਾਲ ਡਾਈਜੈਸ਼ਨ ਵਧੀਆ ਹੁੰਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ



ਜਿਹੜੇ ਲੋਕਾਂ ਦੇ ਅਕਸਰ ਹੱਥਾਂ ਅਤੇ ਪੈਰਾਂ ਵਿੱਚ ਸੋਜ ਅਤੇ ਦਰਦ ਰਹਿੰਦਾ ਹੈ, ਉਨ੍ਹਾਂ ਨੂੰ ਵੀ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ