ਕਿਹੜੇ-ਕਿਹੜੇ ਤਰੀਕਿਆਂ ਨਾਲ ਖਾ ਸਕਦੇ ਮਖਾਣੇ?

Published by: ਏਬੀਪੀ ਸਾਂਝਾ

ਮਖਾਣੇ ਸਿਹਤ ਦੇ ਲਈ ਬਹੁਤ ਫਾਇਦੇਮੰਦ ਹਨ



ਇਸ ਵਿੱਚ ਕੈਲਸ਼ੀਅਮ, ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਮੈਗਨੇਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ



ਮਖਾਣੇ ਖਾਣ ਨਾਲ ਭਾਰ ਕੰਟਰੋਲ ਕਰਨਾ ਸੌਖਾ ਹੋ ਜਾਂਦਾ ਹੈ ਅਤੇ ਇਹ ਪਾਚਨ ਤੰਤਰ ਨੂੰ ਮਜਬੂਤ ਬਣਾਉਂਦਾ ਹੈ



ਅਜਿਹੇ ਵਿੱਚ ਮਖਾਣਿਆਂ ਨੂੰ ਡਾਈਟ ਵਿੱਚ ਕਈ ਤਰੀਕਿਆਂ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ



ਮਖਾਣੇ ਨੂੰ ਹਲਕਾ ਜਿਹਾ ਭੁੰਨ ਕੇ ਖਾਣ ਜਾਂ ਰੋਸਟ ਮਖਾਣੇ ਖਾਣਾ ਸਭ ਤੋਂ ਸੌਖਾ ਤਰੀਕਾ ਹੈ



ਰੋਸਟ ਕੀਤੇ ਹੋਏ ਮਖਾਣੇ ਸੁਆਦ ਹੁੰਦੇ ਹਨ ਅਤੇ ਪੇਟ ਵੀ ਭਰਦਾ ਹੈ, ਤੁਸੀਂ ਇਨ੍ਹਾਂ ਨੂੰ ਸ਼ਾਮ ਨੂੰ ਸਨੈਕਸ ਦੇ ਤੌਰ ਤੇ ਖਾ ਸਕਦੇ ਹੋ



ਮਖਾਣੇ ਦੁੱਧ ਦੇ ਨਾਲ ਵੀ ਖਾਧੇ ਜਾ ਸਕਦੇ ਹਨ, ਜਿਸ ਨਾਲ ਸਰੀਰ ਨੂੰ ਜ਼ਿਆਦਾ ਤਾਕਤ ਮਿਲਦੀ ਹੈ



ਜੇਕਰ ਤੁਸੀਂ ਪਤਲੇ ਹੋ ਅਤੇ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਦੁੱਧ ਵਿੱਚ ਮਖਾਣੇ ਉਬਾਲ ਕੇ ਖਾਓ



ਮਖਾਣੇ ਦਾ ਰਾਇਤਾ ਵੀ ਇੱਕ ਟੇਸਟੀ ਅਤੇ ਹੈਲਦੀ ਆਪਸ਼ਨ ਹੈ, ਇਸ ਵਿੱਚ ਦਹੀਂ, ਮਸਾਲੇ ਅਤੇ ਰੋਸਟੇਡ ਮਖਾਣੇ ਮਿਲਾ ਕੇ ਟੇਸਟੀ ਰਾਇਤਾ ਬਣਦਾ ਹੈ