ਗੁੰਨਿਆ ਹੋਇਆ ਆਟਾ ਫਰਿੱਜ ‘ਚ ਕਿੰਨੀ ਦੇਰ ਰੱਖਣਾ ਚਾਹੀਦਾ?

ਅਕਸਰ ਇਦਾਂ ਹੁੰਦਾ ਹੈ ਕਿ ਰੋਟੀ ਬਣਾਉਣ ਲਈ ਅਸੀਂ ਜਿਹੜਾ ਆਟਾ ਗੰਨ੍ਹਦੇ ਹਾਂ ਅਕਸਰ ਜ਼ਿਆਦਾ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਅਸੀਂ ਫਰਿੱਜ ਵਿੱਚ ਰੱਖ ਦਿੰਦੇ ਹਾਂ



ਅਗਲੇ ਦਿਨ ਵੀ ਅਸੀਂ ਉਸ ਆਟੇ ਦੀ ਹੀ ਰੋਟੀ ਬਣਾ ਲੈਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਫਰਿੱਜ ਵਿੱਚ ਆਟਾ ਸਟੋਰ ਕਰਨਾ ਸੁਰੱਖਿਅਤ ਹੈ?



ਮਾਹਰਾਂ ਦਾ ਕਹਿਣਾ ਹੈ ਕਿ ਗੁੰਨਿਆ ਹੋਇਆ ਜ਼ਿਆਦਾ ਦੇਰ ਤੱਕ ਫਰਿੱਜ ਵਿੱਚ ਰੱਖਦੇ ਹੋ ਤਾਂ ਉਸ ਵਿੱਚ ਬੈਕਟੀਰੀਆ ਪੈਦਾ ਹੋਣ ਲੱਗ ਜਾਂਦੇ ਹਨ, ਇਹ ਆਟੇ ਦੇ ਪੋਸ਼ਕ ਤੱਤ ਨੂੰ ਖ਼ਤਮ ਕਰ ਦਿੰਦੇ ਹਨ



ਇਸ ਬਹੀ ਸਟੋਰ ਕੀਤੇ ਗਏ ਆਟੇ ਤੋਂ ਬਣਾਈ ਗਈ ਰੋਟੀਆਂ ਸੁਆਦ ਵਿੱਚ ਭਾਵੇਂ ਠੀਕ ਲੱਗਦੀਆਂ ਹਨ, ਪਰ ਇਹ ਉਲਟੀ, ਦਸਤ, ਪੇਟ ਦਰਦ ਦਾ ਕਾਰਨ ਬਣ ਸਕਦੀ ਹੈ



ਗੁੰਨਿਆ ਹੋਇਆ ਆਟਾ ਫਰਿੱਜ ਵਿੱਚ ਰੱਖਣਾ ਹੀ ਹੈ ਤਾਂ ਤੁਸੀਂ ਏਅਰ ਟਾਈਟ ਕੰਟੇਨਰ ਵਿੱਚ ਫਰਿੱਜ ਕਰਕੇ ਰੱਖ ਸਕਦੇ ਹੋ



ਗਰਮੀਆਂ ਜਾਂ ਮਾਨਸੂਨ ਦੇ ਮੌਸਮ ਵਿੱਚ ਬੈਕਟੀਰੀਆ ਤੇਜ਼ੀ ਨਾਲ ਹੋਣ ਲੱਗ ਜਾਂਦੇ ਹਨ



ਅਜਿਹੇ ਮੌਸਮ ਵਿੱਚ ਆਟੇ ਨੂੰ 5-6 ਘੰਟੇ ਦੇ ਅੰਦਰ ਹੀ ਵਰਤ ਲੈਣਾ ਚਾਹੀਦਾ ਹੈ



ਜੇਕਰ ਫਰਿੱਜ ਵਿੱਚ ਰੱਖੇ ਆਟੇ ਤੋਂ ਬਦਬੂ ਆਉਣ ਲੱਗੇ, ਉਸ ਦਾ ਰੰਗ ਬਦਲ ਜਾਵੇ ਜਾਂ ਚਿਪਚਿਪਾ ਹੋ ਜਾਵੇ ਤਾਂ ਸਮਝ ਜਾਓ ਇਹ ਖਰਾਬ ਹੋ ਚੁੱਕਿਆ ਹੈ



ਆਯੁਰਵੇਦ ਦੇ ਅਨੁਸਾਰ ਹਮੇਸ਼ਾ ਤਾਜ਼ਾ ਅਤੇ ਗਰਮ ਭੋਜਨ ਦਾ ਸੇਵਨ ਕਰੋ। ਨਿਊਟ੍ਰੀਸ਼ਨ ਐਕਸਪਰਟ ਵੀ ਸਲਾਹ ਦਿੰਦੇ ਹਨ ਕਿ ਆਟਾ ਜ਼ਿਆਦਾ ਸਮੇਂ ਤੱਕ ਸਟੋਰ ਕਰਕੇ ਨਾ ਵਰਤੋ