ਸਾਡੇ ਸਰੀਰ ਲਈ ਪੌਸ਼ਟਿਕ ਤੱਤ ਬਹੁਤ ਜ਼ਰੂਰੀ ਹੁੰਦੇ ਹਨ। ਵਿਟਾਮਿਨ-ਬੀ12 ਵੀ ਇੱਕ ਅਹਿਮ ਭਰਪੂਰ ਤੱਤ ਹੈ ਜੋ ਲਾਲ ਖੂਨ ਦੇ ਸੈੱਲ ਬਣਾਉਣ ਅਤੇ ਡੀਐਨਏ ਦੇ ਸੰਸਲੇਸ਼ਣ 'ਚ ਮਦਦ ਕਰਦਾ ਹੈ। ਇਹ ਸਰੀਰ ਦੇ ਸਹੀ ਵਿਕਾਸ ਅਤੇ ਸਿਹਤ ਲਈ ਬਹੁਤ ਲਾਭਦਾਇਕ ਹੈ।