ਕੀ ਗਰਮੀਆਂ 'ਚ ਪੀਣਾ ਚਾਹੀਦਾ ਹੈ ਠੰਢਾ ਦੁੱਧ ? ਦੁੱਧ ਨੂੰ ਸੰਪੂਰਨ ਭੋਜਨ ਵੀ ਕਿਹਾ ਜਾਂਦਾ ਹੈ। ਇਸ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਸਿਹਤ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹਨ। ਗਰਮੀਆਂ ਦੇ ਮੌਸਮ ਵਿੱਚ ਇੱਕ ਗੱਲ ਅਕਸਰ ਲੋਕਾਂ ਦੇ ਦਿਮਾਗ ਵਿੱਚ ਆਉਂਦੀ ਹੈ ਕਿ ਕੀ ਇਸ ਮੌਸਮ ਵਿੱਚ ਉਹ ਠੰਡਾ ਦੁੱਧ ਪੀ ਸਕਦੇ ਹਨ? ਗਰਮੀਆਂ 'ਚ ਤੁਸੀਂ ਦੁੱਧ ਦਾ ਸੇਵਨ ਗਰਮ ਜਾਂ ਠੰਡਾ ਦੋਵੇਂ ਹੀ ਕਰ ਸਕਦੇ ਹੋ ਪਰ ਠੰਡੇ ਦੁੱਧ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਠੰਡੇ ਦੁੱਧ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ ਗਰਮੀਆਂ 'ਚ ਠੰਢਾ ਦੁੱਧ ਪੀਣ ਦੇ ਹਨ ਗ਼ਜ਼ਬ ਦੇ ਫਾਇਦੇ ਠੰਢਾ ਦੁੱਧ ਨੂੰ ਬੱਚੇ ਗਰਮੀ ਵਿੱਚ ਜਿਆਦਾ ਪਸੰਦ ਕਰਦੇ ਹਨ ਇਸ ਨੂੰ ਕਈ ਤਰੀਕਿਆਂ ਨਾਲ ਸਵਾਦਿਸ਼ਟ ਬਣਾਇਆ ਜਾ ਸਕਦਾ ਹੈ