ਸਾਡੇ ਵਿਚੋਂ ਕਈ ਲੋਕਾਂ ਨੂੰ ਇਹ ਚਿੰਤਾ ਹੁੰਦੀ ਹੈ ਕਿ ਗਰਮੀਆਂ ਵਿੱਚ ਆਂਡੇ ਖਾਣੇ ਚਾਹੀਦੇ ਹਨ ਜਾਂ ਨਹੀਂ? ਆਂਡਾ ਇੱਕ ਸੁਪਰ ਫੂਡ ਹੈ ਅਤੇ ਇਹ ਸਰੀਰ ਵਿਚ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਆਸਾਨੀ ਨਾਲ ਦੂਰ ਕਰ ਸਕਦਾ ਹੈ। ਅੰਡਾ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਗਰਮੀਆਂ ਵਿੱਚ ਅੰਡੇ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ ਗਰਮੀਆਂ ਵਿੱਚ ਤੁਸੀਂ 1 ਜਾਂ 2 ਅੰਡੇ ਰੋਜ਼ਾਨਾ ਖਾ ਸਕਦੇ ਹੋ ਦਰਅਸਲ ਅੰਡੇ ਦੀ ਤਾਸੀਰ ਗਰਮ ਹੁੰਦੀ ਹੈ ਗਰਮੀਆਂ ਵਿੱਚ ਜਿਆਦਾ ਅੰਡੇ ਖਾਣ ਨਾਲ ਸਰੀਰ ਵਿੱਚ ਗਰਮੀ ਵੱਧ ਸਕਦੀ ਹੈ ਇਸ ਨਾਲ ਬੇਚੈਨੀ ਅਤੇ ਪਾਚਣ ਸੰਬੰਧੀ ਸਮੱਸਿਆਵਾਂ ਵੱਧ ਸਕਦੀਆਂ ਹਨ ਗਰਮੀਆਂ ਵਿੱਚ ਅੰਡਾ ਤੁਸੀਂ ਨਾਸ਼ਤੇ ਵਿੱਚ ਲੈ ਸਕਦੇ ਹੋ ਸਵੇਰੇ ਖਾਧਾ ਅੰਡਾ ਜਲਦੀ ਪਚ ਜਾਂਦਾ ਹੈ