ਜਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ।



ਕੁਝ ਲੋਕ ਦੁੱਧ ਦੀ ਚਾਹ ਪਸੰਦ ਕਰਦੇ ਹਨ, ਜਦਕਿ ਕੁਝ ਲੋਕ ਗ੍ਰੀਨ ਟੀ ਪੀਂਦੇ ਹਨ।



ਚਾਹ ਦੀ ਵਰਤੋਂ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ। ਚਾਹ ਪੀਣ ਦੇ ਬਹੁਤ ਸਾਰੇ ਫਾਇਦੇ



ICMR-ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਦੁਆਰਾ ਖੁਰਾਕ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ



ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਚਾਹ ‘ਚ ਕੈਫੀਨ ਹੁੰਦੀ ਹੈ ਜੋ ਵਿਅਕਤੀ ਦੀ ਕੇਂਦਰੀ ਨਸ ਪ੍ਰਣਾਲੀ ਨੂੰ ਉਤੇਜਿਤ ਕਰਦੀ ਹੈ



150 ਮਿਲੀਲੀਟਰ ਭਾਵ ਇੱਕ ਕੱਪ ਚਾਹ ਵਿੱਚ ਲਗਭਗ 30 ਤੋਂ 65 ਮਿਲੀਗ੍ਰਾਮ ਕੈਫੀਨ ਹੁੰਦੀ ਹੈ।



ਅਜਿਹੀ ਸਥਿਤੀ ਵਿੱਚ, ਜੇਕਰ ਕੋਈ ਵਿਅਕਤੀ ਇੱਕ ਦਿਨ ਵਿੱਚ 4-5 ਕੱਪ ਤੋਂ ਵੱਧ ਚਾਹ ਪੀਂਦਾ ਹੈ,



ਤਾਂ ਉਹ ਕੈਫੀਨ ਦੀ ਮਾਤਰਾ ਪ੍ਰਤੀ ਦਿਨ 300 ਮਿਲੀਗ੍ਰਾਮ ਦੀ ਸੀਮਾ ਨੂੰ ਪਾਰ ਕਰਦਾ ਹੈ। ਜੋ ਕਿ ਬਹੁਤ ਖਤਰਨਾਕ ਹੈ।



ਕਈ ਡਾਇਟੀਸ਼ੀਅਨ ਕਹਿੰਦੇ ਹਨ ਕਿ ਦੁੱਧ ਦੇ ਨਾਲ ਚਾਹ ਪੀਣ ਨਾਲ ਐਸੀਡਿਟੀ, ਪੇਟ ਵਿੱਚ ਐਸਿਡ ਬਣਨਾ, ਬਦਹਜ਼ਮੀ ਅਤੇ ਭੁੱਖ ਨਾ ਲੱਗਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਨਾਲ ਤੁਹਾਡੇ ਸਰੀਰ ਨੂੰ ਤੁਹਾਡੇ ਭੋਜਨ ਦੇ ਪੌਸ਼ਟਿਕ ਤੱਤ ਨਹੀਂ ਮਿਲਣਗੇ।