ਬਾਜ਼ਾਰਾਂ ਦੇ ਵਿੱਚ ਅਕਸਰ ਹੀ ਲੋਕ ਰੰਗੀਨ ਚਿਪਸ ,ਪਾਪੜ, ਭੂਕਨੇ ਖਰੀਦ ਕੇ ਖਾ ਲੈਂਦੇ ਹਨ। ਅਜਿਹੀਆਂ ਚੀਜ਼ਾਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਖੂਬ ਪਸੰਦ ਹੁੰਦੀਆਂ ਹਨ



ਪਰ ਕੀ ਤੁਹਾਨੂੰ ਪਤਾ ਰੰਗੀਨ ਚਿਪਸ ਅਤੇ ਪਾਪੜ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ



ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕਲਰਫੁੱਲ ਚਿਪਸ ਪਾਪੜ ਵਿੱਚ ਕੱਪੜਿਆਂ ਦੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਸਿਹਤ ਵਿਗੜਨ ਲੱਗਦੀ ਹੈ



ਡਾਕਟਰ ਮੁਤਾਬਕ ਅਜਿਹੇ ਚਿਪਸ ਖਾਣਾ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਲਾਲ, ਪੀਲੇ ਪਾਪੜ ਬਾਜ਼ਾਰਾਂ ਵਿੱਚ ਭਰਪੂਰ ਮਾਤਰਾ ਵਿੱਚ ਉਪਲਬਧ ਹਨ



ਇੰਨਾ ਹੀ ਨਹੀਂ ਇਸ ਨਾਲ ਅਸਥਮਾ ਦਾ ਖਤਰਾ ਵੀ ਵੱਧ ਸਕਦਾ ਹੈ



ਤੋਂ ਇਲਾਵਾ ਇਹ ਕਿਡਨੀ, ਲੀਵਰ, ਅੰਤੜੀ ਅਤੇ ਫੇਫੜਿਆਂ ਵਿੱਚ ਵੀ ਇਨਫੈਕਸ਼ਨ ਦਾ ਕਾਰਨ ਬਣਦਾ ਹੈ



ਇਸ ਨਾਲ ਦਸਤ ਵੀ ਹੋ ਸਕਦੇ ਹਨ



ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਗਰਭਵਤੀ ਔਰਤਾਂ ਵਿੱਚ ਗਰਭਪਾਤ ਵੀ ਹੋ ਸਕਦਾ ਹੈ



ਇਸ ਵਿੱਚ ਰਸਾਇਣਕ ਰੰਗ, ਲੀਡ, ਕੈਡਮੀਅਮ ਸਲਫੇਟ ਅਤੇ ਕ੍ਰੋਮੀਅਮ ਹੁੰਦਾ ਹੈ। ਜੋ ਲੀਵਰ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾ ਸਕਦਾ ਹੈ



ਜੇਕਰ ਕੋਈ ਵਿਅਕਤੀ ਬਹੁਤ ਜ਼ਿਆਦਾ ਪਾਪੜ ਖਾ ਲੈਂਦਾ ਹੈ ਤਾਂ ਉਹ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਸਕਦਾ ਹੈ