ਦਿਲ ਦੀ ਬਿਮਾਰੀ ਅਚਾਨਕ ਨਹੀਂ ਹੁੰਦੀ, ਇਹ ਹੌਲੀ-ਹੌਲੀ ਵਧਣ ਵਾਲੀ ਗੰਭੀਰ ਸਮੱਸਿਆ ਹੁੰਦੀ ਹੈ।

ਜਦੋਂ ਦਿਲ ਸਰੀਰ ਨੂੰ ਲੋੜੀਂਦਾ ਖੂਨ ਪੰਪ ਨਹੀਂ ਕਰ ਸਕਦਾ, ਤਾਂ ਇਸਨੂੰ ਹਾਰਟ ਫੇਲ੍ਹ ਹੋਣਾ ਕਹਿੰਦੇ ਹਨ।

ਇਸ ਤੋਂ ਪਹਿਲਾਂ ਸਰੀਰ ਕੁਝ ਇਸ਼ਾਰੇ ਦਿੰਦਾ ਹੈ, ਜਿਨ੍ਹਾਂ ਨੂੰ ਸਮੇਂ 'ਤੇ ਪਛਾਣ ਲੈਣ ਨਾਲ ਵੱਡੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਹਲਕੀਆਂ ਗਤੀਵਿਧੀਆਂ, ਜਿਵੇਂ ਪੌੜੀਆਂ ਚੜ੍ਹਨਾ ਜਾਂ ਲੇਟਣ 'ਤੇ ਵੀ ਜੇ ਸਾਹ ਲੈਣ 'ਚ ਤਕਲੀਫ ਹੋਵੇ, ਤਾਂ ਇਹ ਆਮ ਗੱਲ ਨਹੀਂ ਹੁੰਦੀ।

ਜਦੋਂ ਸਰੀਰ ਦੇ ਅੰਗਾਂ ਤੱਕ ਆਕਸੀਜਨ ਤੇ ਪੋਸ਼ਕ ਤੱਤ ਨਹੀਂ ਪਹੁੰਚਦੇ, ਤਾਂ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਜਿਸ ਕਰਕੇ ਲਗਾਤਾਰ ਥਕਾਵਟ ਅਤੇ ਕਮਜ਼ੋਰੀ ਰਹਿੰਦੀ ਹੈ।

ਚੱਕਰ ਆਉਣਾ ਜਾਂ ਭੁੱਲਣ ਦੀ ਸਮੱਸਿਆ, ਖਾਸਕਰ ਬਜ਼ੁਰਗਾਂ 'ਚ, ਦਿਮਾਗ 'ਚ ਖੂਨ ਦਾ ਪ੍ਰਵਾਹ ਘੱਟ ਹੋਣ ਕਾਰਨ ਹੋ ਸਕਦੀ ਹੈ।

ਜੇ ਦਿਲ ਦੀ ਧੜਕਣ ਹਮੇਸ਼ਾਂ ਤੇਜ਼ ਜਾਂ ਗਲਤ ਰਿਥਮ ਵਿੱਚ ਹੋਵੇ, ਤਾਂ ਇਹ ਦਿਲ ਦੀ ਕਮਜ਼ੋਰੀ ਦੀ ਨਿਸ਼ਾਨੀ ਹੋ ਸਕਦੀ ਹੈ।

ਗਿੱਟਿਆਂ, ਪੈਰਾਂ ਜਾਂ ਪੇਟ ਵਿੱਚ ਸੋਜ ਆਉਣਾ ਇਸ ਗੱਲ ਦੀ ਨਿਸ਼ਾਨੀ ਹੋ ਸਕਦੀ ਹੈ ਕਿ ਸਰੀਰ 'ਚ ਤਰਲ ਪਦਾਰਥ ਇਕੱਠਾ ਹੋ ਰਿਹਾ ਹੈ। ਜਿਸ ਦਾ ਦਿਲ ਉੱਤੇ ਬੁਰਾ ਅਸਰ ਪੈਂਦਾ ਹੈ।

ਜੇਕਰ ਹਾਰਟ ਫੇਲ੍ਹ ਹੋਣ ਦੇ ਲੱਛਣਾਂ ਦੀ ਸ਼ੁਰੂਆਤ 'ਚ ਹੀ ਪਛਾਣ ਕਰ ਲਈ ਜਾਵੇ, ਤਾਂ ਨਾ ਸਿਰਫ਼ ਇਸਨੂੰ ਰੋਕਿਆ ਜਾ ਸਕਦਾ ਹੈ, ਸਗੋਂ ਜੀਵਨ ਦੀ ਗੁਣਵੱਤਾ ਵੀ ਬਿਹਤਰ ਬਣਾਈ ਜਾ ਸਕਦੀ ਹੈ।

ਸਮੇਂ 'ਤੇ ਇਲਾਜ ਲੈਣਾ ਬਹੁਤ ਜ਼ਰੂਰੀ ਹੈ।