ਸਰੀਰ 'ਚ ਨਜ਼ਰ ਆਉਣ ਇਹ ਲੱਛਣ ਤਾਂ ਹੋ ਸਕਦੀ ਇਸ ਵਿਟਾਮਿਨ ਦੀ ਕਮੀ



ਵਿਟਾਮਿਨ ਡੀ ਸਾਡੀਆਂ ਹੱਡੀਆਂ, ਇਮਿਊਨ ਸਿਸਟਮ ਅਤੇ ਮੂਡ ਨੂੰ ਬਣਾਈ ਰੱਖਣ ਦੇ ਨਾਲ-ਨਾਲ ਇਹ ਹੋਰ ਵੀ ਕਈ ਚੀਜ਼ਾਂ ਲਈ ਜ਼ਰੂਰੀ ਹੈ।



ਵਿਟਾਮਿਨ ਡੀ ਦੀ ਕਮੀ ਅਕਸਰ ਥਕਾਵਟ ਤੇ ਕਮਜ਼ੋਰੀ ਦਾ ਕਾਰਨ ਬਣਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵਿਟਾਮਿਨ ਡੀ ਸਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਊਰਜਾ ਉਤਪਾਦਨ ਘਟਦਾ ਹੈ।



ਵਿਟਾਮਿਨ ਡੀ ਹੱਡੀਆਂ ਦੀ ਸਿਹਤ ਲਈ ਜ਼ਰੂਰੀ ਹੈ। ਇਸ ਦੀ ਕਮੀ ਨਾਲ ਹੱਡੀਆਂ 'ਚ ਕਮਜ਼ੋਰੀ ਅਤੇ ਦਰਦ ਹੋ ਸਕਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵਿਟਾਮਿਨ ਡੀ ਕੈਲਸ਼ੀਅਮ ਦੇ ਸੋਖਣ ਲਈ ਜ਼ਰੂਰੀ ਹੁੰਦਾ ਹੈ।



ਵਿਟਾਮਿਨ ਡੀ ਦੀ ਕਮੀ ਨਾਲ ਮਾਸਪੇਸ਼ੀਆਂ ਦੀ ਕਮਜ਼ੋਰੀ ਤੇ ਦਰਦ ਹੋ ਸਕਦਾ ਹੈ। ਇਸ ਨਾਲ ਮਾਸਪੇਸ਼ੀਆਂ ਦੀ ਕੰਮ ਕਰਨ ਦੀ ਸਮਰੱਥਾ 'ਤੇ ਅਸਰ ਪੈਂਦਾ ਹੈ।



ਕੁਝ ਲੋਕਾਂ ਲਈ, ਵਿਟਾਮਿਨ ਡੀ ਦੀ ਕਮੀ ਮਾਈਗਰੇਨ ਜਾਂ ਸਿਰ ਦਰਦ ਦਾ ਕਾਰਨ ਬਣ ਸਕਦੀ ਹੈ।



ਵਿਟਾਮਿਨ ਡੀ ਸਾਡੇ ਦਿਮਾਗ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੀ ਕਮੀ ਮੂਡ ਸਵਿੰਗ, ਚਿੰਤਾ ਅਤੇ ਡਿਪਰੈਸ਼ਨ ਦਾ ਕਾਰਨ ਬਣ ਸਕਦੀ ਹੈ।



ਵਿਟਾਮਿਨ ਡੀ ਸਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ ਪਰ ਇਸ ਦੀ ਕਮੀ ਇਮਿਊਨਿਟੀ ਨੂੰ ਕਮਜ਼ੋਰ ਕਰਦੀ ਹੈ ਤੇ ਵਾਰ-ਵਾਰ ਇਨਫੈਕਸ਼ਨ ਹੋਣ ਦਾ ਖਤਰਾ ਵਧਾਉਂਦੀ ਹੈ।



ਵਿਟਾਮਿਨ ਡੀ ਦੀ ਕਮੀ ਮੁਹਾਸੇ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਵਿਟਾਮਿਨ ਡੀ ਵਾਲਾਂ ਦੀ ਸਿਹਤ ਲਈ ਵੀ ਜ਼ਰੂਰੀ ਹੈ। ਇਸ ਦੀ ਕਮੀ ਨਾਲ ਵਾਲ ਝੜ ਸਕਦੇ ਹਨ।



ਦੰਦਾਂ ਦੀ ਸਿਹਤ ਲਈ ਵਿਟਾਮਿਨ ਡੀ ਵੀ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਨਾਲ ਦੰਦਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਕੈਵਿਟੀਜ਼ ਅਤੇ ਮਸੂੜਿਆਂ ਦੀ ਬਿਮਾਰੀ ਹੋ ਸਕਦੀ ਹੈ।