ਸਿਆਲ 'ਚ ਜ਼ਿਆਦਾਤਰ ਲੋਕ ਦਿਨ 'ਚ ਕਈ ਵਾਰ ਚਾਹ ਪੀਂਦੇ ਹਨ। ਸਕੂਲ-ਕਾਲਜ ਹੋਵੇ ਜਾਂ ਸੜਕ ਕਿਨਾਰੇ ਦੁਕਾਨ ਜਾਂ ਦਫ਼ਤਰ ਦੇ ਬਾਹਰ ਲੱਗੀ ਚਾਹ ਦੀ ਰੇਹੜੀ ਤੇ ਜਾ ਕੇ ਅਸੀਂ ਚਾਹ ਪੀਂਦੇ ਹਾਂ, ਜਿੱਥੇ ਦੁਕਾਨਦਾਰ ਡਿਸਪੋਜ਼ੇਬਲ ਗਲਾਸ ਵਿੱਚ ਚਾਹ ਪਰੋਸਦਾ ਹੈ। ਡਿਸਪੋਜ਼ੇਬਲ ਕੱਪ ਜਾਂ ਗਲਾਸ ਵਿੱਚ ਗਰਮ ਚਾਹ ਪੀਣਾ ਖਤਰਨਾਕ ਹੋ ਸਕਦਾ ਹੈ। ਇਸ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਸਿਹਤ ਮਾਹਿਰਾਂ ਅਨੁਸਾਰ ਡਿਸਪੋਜ਼ੇਬਲ ਪੋਲੀਸਟੀਰੀਨ ਦੇ ਬਣੇ ਹੁੰਦੇ ਹਨ। ਜਦੋਂ ਗਰਮ ਚਾਹ ਪੀਤੀ ਜਾਂਦੀ ਹੈ ਤਾਂ ਇਸ ਦੇ ਨਾਲ ਹਾਨੀਕਾਰਕ ਤੱਤ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ। ਚਾਹ ਪੀਣ ਨਾਲ ਬੇਲੋੜੀ ਥਕਾਵਟ, ਇਕਾਗਰਤਾ ਦੀ ਕਮੀ, ਹਾਰਮੋਨਲ ਅਸੰਤੁਲਨ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਡਿਸਪੋਸੇਬਲ ਕੱਪ ਵਿੱਚ ਚਾਹ ਪੀਣ ਨਾਲ ਗੁਰਦਿਆਂ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਡਿਸਪੋਜ਼ੇਬਲ ਗਲਾਸ ਵਿੱਚ ਮੈਟਰੋਸਾਮੀਨ, ਬਿਸਫੇਨੋਲ ਏ ਅਤੇ ਹੋਰ ਕਈ ਕੈਮੀਕਲ ਹੁੰਦੇ ਹਨ, ਜੋ ਸਰੀਰ ਲਈ ਖਤਰਨਾਕ ਹੁੰਦੇ ਹਨ, ਇਸ ਦੇ ਮਾਈਕ੍ਰੋ ਪਲਾਸਟਿਕ ਸੈੱਲ ਸਰੀਰ ਦੇ ਹਾਰਮੋਨਸ ਨੂੰ ਅਸੰਤੁਲਿਤ ਕਰਦੇ ਹਨ। ਜਿਸ ਕਾਰਨ ਥਕਾਵਟ, ਇਕਾਗਰਤਾ ਦੀ ਕਮੀ, ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਈਡ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਨਾਲ ਗਰਭਵਤੀ ਔਰਤਾਂ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਡਿਸਪੋਜ਼ੇਬਲ ਕੱਪ ਵਿੱਚ ਗਰਮ ਚਾਹ ਪੀਣ ਨਾਲ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ ਕਿਉਂਕਿ ਕੱਪ ਵਿੱਚ ਮੌਜੂਦ ਪਲਾਸਟਿਕ ਅਤੇ ਹੋਰ ਰਸਾਇਣ ਗਰਮ ਚਾਹ ਨਾਲ ਸਰੀਰ ਵਿੱਚ ਪਹੁੰਚ ਜਾਂਦੇ ਹਨ ਅਤੇ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ।