ਕਈ ਲੋਕਾਂ ਨੂੰ ਨੱਕ ਦੀ ਅਲਰਜੀ ਰਹਿੰਦੀ ਹੈ। ਇਸ ਵਿਚ ਲਗਾਤਾਰ ਛਿੱਕਾਂ ਆਉਣੀਆਂ ਤੇ ਨੱਕ ਵਗਣਾ ਆਮ ਗੱਲ ਹੈ।



ਕਈ ਵਾਰ ਸਵੇਰੇ ਉੱਠਦੇ ਸਾਰ ਹੀ ਛਿੱਕਾਂ ਆਉਣ ਲਗਦੀਆਂ ਹਨ।

ਬਦਾਮ ਰੋਗਨ ਦੀਆਂ ਬੂੰਦਾਂ ਨੱਕ 'ਚ ਪਾਉਣ ਨਾਲ ਕਾਫੀ ਆਰਾਮ ਮਿਲਦਾ ਹੈ।



ਰਾਤ ਨੂੰ ਸੌਣ ਤੋਂ ਪਹਿਲਾਂ ਬਾਦਾਮ ਰੋਗਨ ਦੀਆਂ ਬੂੰਦਾਂ ਨੱਕ 'ਚ ਡਰਾਪਰ ਨਾਲ ਪਾਓ। ਇਸ ਨੂੰ ਨੱਕ 'ਚ ਪਾਉਣ ਤੋਂ ਬਾਅਦ ਤੁਸੀਂ ਸੌਂ ਜਾਓ।

ਜੇ ਇਕ ਮਹੀਨੇ ਤਕ ਨਿਯਮਿਤ ਰੂਪ 'ਚ ਅਜਿਹਾ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।



ਬਦਾਮ ਰੋਗਨ ਦੀਆਂ ਬੂੰਦਾਂ ਤੁਹਾਡੇ ਨੱਕ ਨੂੰ ਨਰਮ ਰੱਖਦੀਆਂ ਹਨ ਤੇ ਐਲਰਜੀ ਤੋਂ ਰਾਹਤ ਦਿੰਦੀਆਂ ਹਨ।

ਬਦਾਮ ਰੋਗਨ 'ਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਜੋ ਨੱਕ ਦੀ ਸੋਜ ਨੂੰ ਘਟਾਉਣ 'ਚ ਮਦਦ ਕਰਦੇ ਹਨ।



ਜਦੋਂ ਤੁਸੀਂ ਨੱਕ 'ਚ ਬਦਾਮ ਰੋਗਨ ਦੀਆਂ ਬੂੰਦਾਂ ਪਾਉਂਦੇ ਹੋ ਤਾਂ ਇਹ ਤੁਹਾਡੀ ਨੱਕ 'ਚ ਸੋਜ ਵੀ ਘਟਾਉਂਦਾ ਹੈ।



ਇਸ ਨਾਲ ਤੁਹਾਡੀ ਐਲਰਜੀ ਹੌਲੀ-ਹੌਲੀ ਦੂਰ ਹੋ ਜਾਂਦੀ ਹੈ।

ਇਸ ਨਾਲ ਤੁਹਾਡੀ ਐਲਰਜੀ ਹੌਲੀ-ਹੌਲੀ ਦੂਰ ਹੋ ਜਾਂਦੀ ਹੈ।

ਬਦਾਮ ਰੋਗਨ 'ਚ ਨਮੀ ਦੇਣ ਵਾਲੇ ਗੁਣ ਹੁੰਦੇ ਹਨ, ਜੋ ਨੱਕ ਦੀ ਖੁਸ਼ਕੀ ਦੂਰ ਕਰਨ 'ਚ ਮਦਦ ਕਰਦੇ ਹਨ।