Breast ਕੈਂਸਰ ਵਿਸ਼ਵ ਵਿੱਚ ਇੱਕ ਆਮ ਕੈਂਸਰ ਬਣ ਗਿਆ ਹੈ ਲੱਖਾਂ ਔਰਤਾਂ ਇਸ ਤੋਂ ਪੀੜਤ ਹਨ ਅਤੇ ਕਈ ਆਪਣੀ ਜਾਨ ਗੁਆ ਚੁੱਕੀਆਂ ਹਨ। ਇਕ ਰਿਪੋਰਟ ਮੁਤਾਬਕ 2040 ਤੱਕ ਹਰ ਸਾਲ ਇਸ ਬੀਮਾਰੀ ਨਾਲ 10 ਲੱਖ ਲੋਕਾਂ ਦੀ ਮੌਤ ਹੋ ਜਾਵੇਗੀ। ਔਰਤਾਂ ਦੀ ਗੱਲ ਕਰੀਏ ਤਾਂ ਸਾਲ 2020 ਦੇ ਅੰਤ ਤੱਕ 7.8 ਔਰਤਾਂ ਵਿੱਚ ਛਾਤੀ ਦਾ ਕੈਂਸਰ ਪਾਇਆ ਗਿਆ। ਇਸ ਸਾਲ ਇਸ ਕਾਰਨ ਲਗਭਗ 685,000 ਔਰਤਾਂ ਦੀ ਮੌਤ ਦਰਜ ਕੀਤੀ ਗਈ ਭਾਰਤ ਨੂੰ ਦੁਨੀਆ ਦੀ ਕੈਂਸਰ ਦੀ ਰਾਜਧਾਨੀ ਕਿਹਾ ਜਾਂਦਾ ਹੈ ਪਿਛਲੇ ਕੁਝ ਸਾਲਾਂ ਵਿੱਚ ਇੱਥੇ Breast ਕੈਂਸਰ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਰਿਪੋਰਟ ਵਿੱਚ ਸਾਲ 2018 ਵਿੱਚ ਦੇਸ਼ ਵਿੱਚ ਛਾਤੀ ਦੇ ਕੈਂਸਰ ਦੇ 1,62,468 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ Breast ਕੈਂਸਰ ਕਾਰਨ 87,090 ਮੌਤਾਂ ਵੀ ਰਿਪੋਰਟ ਵਿੱਚ ਦਰਜ ਕੀਤੀਆਂ ਗਈਆਂ। ਭਾਰਤ ਵਿੱਚ, ਹਰ 8 ਮਿੰਟ ਵਿੱਚ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ, ਮੁੱਖ ਤੌਰ 'ਤੇ ਸਰਵਾਈਕਲ ਕੈਂਸਰ ਕਾਰਨ।