ਦੇਸੀ ਘਿਓ ਜੋ ਕਿ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ, ਇਸ ਦੇ ਸੇਵਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ।



ਪਰ ਕੁੱਝ ਲੋਕ ਜੋ ਕਿ ਖਾਸ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਹੁੰਦੇ ਨੇ ਉਨ੍ਹਾਂ ਨੂੰ ਇਸ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਇਹ ਉਨ੍ਹਾਂ ਦੀ ਤਬੀਅਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਹਾਈ ਕੋਲੇਸਟ੍ਰੋਲ, ਦਿਲ ਦੀਆਂ ਬਿਮਾਰੀਆਂ, ਮੋਟਾਪਾ, ਲਿਵਰ ਦੀ ਸਮੱਸਿਆ ਜਾਂ ਪਚਣ ਸੰਬੰਧੀ ਗੜਬੜ ਹੈ, ਤਾਂ ਘਿਓ ਦੀ ਵਰਤੋਂ ਸੰਯਮ ਨਾਲ ਕਰਨੀ ਚਾਹੀਦੀ ਹੈ।



ਜਿਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਹਨ ਜਾਂ ਹਾਰਟ ਅਟੈਕ ਹੋ ਚੁੱਕਾ ਹੈ, ਉਨ੍ਹਾਂ ਲਈ ਵਧੇਰੇ ਚਰਬੀ ਵਾਲੇ ਭੋਜਨ ਤੋਂ ਬਚਣਾ ਬਿਹਤਰ ਰਹੇਗਾ।

ਘਿਓ ਦੀ ਵੱਧ ਵਰਤੋਂ ਨਾ ਕਰੋ, ਜਾਂ ਹਲਕੀ ਮਾਤਰਾ ’ਚ ਹੀ ਲਓ।

ਘਿਓ ਦੀ ਵੱਧ ਵਰਤੋਂ ਨਾ ਕਰੋ, ਜਾਂ ਹਲਕੀ ਮਾਤਰਾ ’ਚ ਹੀ ਲਓ।

ਦੇਸੀ ਘਿਉ ’ਚ ਸੈਚੁਰੇਟਿਡ ਚਰਬੀ ਵੱਧ ਮਾਤਰਾ ’ਚ ਹੁੰਦੀ ਹੈ, ਜੋ ਕਿ ਕੋਲੈਸਟ੍ਰੋਲ ਦੇ ਵੱਧਣ ਦਾ ਕਾਰਨ ਬਣ ਸਕਦੀ ਹੈ।



ਜੇਕਰ ਤੁਹਾਡਾ LDL (ਖਰਾਬ ਕੋਲੇਸਟ੍ਰੋਲ) ਵਧਿਆ ਹੋਇਆ ਹੈ, ਤਾਂ ਘਿਓ ਦੀ ਮਾਤਰਾ ਘੱਟ ਕਰਨੀ ਚਾਹੀਦੀ ਹੈ।

ਘਿਓ ਇਕ ਉੱਚ-ਕੈਲੋਰੀ ਭੋਜਨ ਹੈ। ਜੇਕਰ ਤੁਸੀਂ ਵਧੇਰੇ ਭਾਰ ਜਾਂ ਮੋਟਾਪੇ ਨਾਲ ਜੂਝ ਰਹੇ ਹੋ, ਤਾਂ ਘਿਓ ਦੀ ਵਰਤੋਂ ਸੰਯਮ ਨਾਲ ਕਰੋ, ਨਹੀਂ ਤਾਂ ਤੁਹਾਡਾ ਵਜ਼ਨ ਹੋਰ ਵੱਧ ਸਕਦਾ ਹੈ।

ਫੈੱਟੀ ਲਿਵਰ ਜਾਂ ਹੋਰ ਲਿਵਰ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਵਧੇਰੇ ਚਰਬੀ ਵਾਲੇ ਭੋਜਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਲਿਵਰ ’ਤੇ ਵਾਧੂ ਬੋਝ ਪਾ ਸਕਦਾ ਹੈ।