ਮੌਸਮ ਬਦਲਦੇ ਹੀ ਲੋਕਾਂ ਨੂੰ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਦੀ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਇੱਕ ਹੈ ਗਲਾ ਖਰਾਬ ਹੋਣਾ।



ਗਲਾ ਖਰਾਬ ਹੋਣ 'ਤੇ ਦਵਾਈ ਖਾਣ ਦੀ ਬਜਾਏ ਕੁਝ ਘਰੇਲੂ ਨੁਸਖੇ ਅਪਣਾਓ।

ਗਲਾ ਖਰਾਬ ਹੋਣ 'ਤੇ ਦਵਾਈ ਖਾਣ ਦੀ ਬਜਾਏ ਕੁਝ ਘਰੇਲੂ ਨੁਸਖੇ ਅਪਣਾਓ।

ਅਦਰਕ ਨੂੰ ਪੀਸ ਕੇ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਜਲਦ ਆਰਾਮ ਮਿਲਦਾ ਹੈ। ਤੁਸੀਂ ਚਾਹੋ ਤਾਂ ਅਦਰਕ ਦੀ ਥਾਂ 'ਤੇ ਲੱਸਣ ਦੀ ਵਰਤੋਂ ਵੀ ਕਰ ਸਕਦੇ ਹੋ।



ਗਲੇ 'ਚ ਦਰਦ ਜਾਂ ਖਰਾਸ਼ ਦੌਰਾਨ ਜੇਕਰ ਤੁਸੀਂ ਕੋਸੇ ਪਾਣੀ 'ਚ ਨਮਕ ਪਾ ਕੇ ਗਰਾਰੇ ਕਰੋਗੇ ਤਾਂ ਜ਼ਰੂਰ ਫਾਇਦਾ ਹੋਵੇਗਾ।

ਇਸ ਨਾਲ ਤੁਹਾਡੇ ਗਲੇ ਦੇ ਅੰਦਰ ਸੋਜ ਤਾਂ ਘੱਟ ਹੋਵੇਗੀ, ਮਾਸਪੇਸ਼ੀਆਂ ਨੂੰ ਵੀ ਆਰਾਮ ਮਿਲੇਗਾ

1 ਕੱਪ ਪਾਣੀ 'ਚ 4-5 ਕਾਲੀਆਂ ਮਿਰਚਾਂ ਤੇ ਤੁਲਸੀ ਦੀਆਂ ਥੋੜ੍ਹੀਆਂ ਜਿਹੀਆਂ ਪੱਤੀਆਂ ਨੂੰ ਉਬਾਲ ਕੇ ਉਸ ਦਾ ਕਾੜ੍ਹਾ ਬਣਾ ਲਓ ਅਤੇ ਇਸ ਨੂੰ ਪੀਣ ਨਾਲ ਗਲੇ ਨੂੰ ਰਾਹਤ ਮਿਲੇਗੀ।



ਮੇਥੀਦਾਣਾ ਵੀ ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਮਦਦਗਾਰ ਹੈ। ਪਾਣੀ 'ਚ ਕੁਝ ਮੇਥੀਦਾਣੇ ਪਾ ਕੇ ਉਬਾਲ ਲਓ। ਇਸ ਪਾਣੀ ਨੂੰ ਛਾਣ ਕੇ ਗਰਾਰੇ ਕਰੋ।

ਪਾਣੀ 'ਚ ਪੀਸੀ ਹੋਈ ਲੌਂਗ, ਇਕ ਚੁਟਕੀ ਕਾਲੀ ਮਿਰਚ ਪਾਊਡਰ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਉਬਾਲ ਲਓ। ਰੋਜ਼ ਸਵੇਰੇ ਇਸ ਪਾਣੀ ਦੀ ਵਰਤੋਂ ਕਰਨ ਨਾਲ ਗਲੇ ਦੀ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ।

ਗਲਾ ਖਰਾਬ ਹੋਣ 'ਤੇ ਤੇਜ਼ਪੱਤੇ ਦੀ ਚਾਹ ਪੀਓ। ਇਸ ਲਈ ਪਾਣੀ 'ਚ ਖੰਡ, ਚਾਹਪੱਤੀ ਅਤੇ ਤੇਜ਼ਪੱਤਾ ਉਬਾਲ ਕੇ ਫਿਰ ਦੁੱਧ ਮਿਲਾਓ।

ਬਾਅਦ 'ਚ ਇਸ ਨੂੰ ਛਾਣ ਕੇ ਪੀ ਲਓ। ਇਸ ਨਾਲ ਵੀ ਗਲੇ ਨੂੰ ਰਾਹਤ ਮਿਲੇਗੀ