Sprouts ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨ ਨਾਲ ਤੁਹਾਨੂੰ ਭਰਪੂਰ ਮਾਤਰਾ 'ਚ ਪ੍ਰੋਟੀਨ ਮਿਲਦਾ ਹੈ।

ਇਹ ਭਾਰ ਘਟਾਉਣ ਵਿੱਚ ਵੀ ਫਾਇਦੇਮੰਦ ਸਾਬਤ ਹੁੰਦਾ ਹੈ।

ਇਹ ਭਾਰ ਘਟਾਉਣ ਵਿੱਚ ਵੀ ਫਾਇਦੇਮੰਦ ਸਾਬਤ ਹੁੰਦਾ ਹੈ।

ਮੂੰਗੀ ਦੀ ਦਾਲ ਜਾਂ ਛੋਲਿਆਂ ਦੀ ਦਾਲ ਨੂੰ ਕੁੱਝ ਦੇਰ ਪਾਣੀ 'ਚ ਭਿਓ ਕੇ ਰੱਖ ਦਿਓ ਅਤੇ ਫਿਰ ਸੂਤੀ ਕੱਪੜੇ ਨਾਲ ਬੰਨ੍ਹ ਲਓ।



ਜਦੋਂ ਇਸ ਵਿਚੋਂ ਪੁੰਗਰ ਨਿਕਲਦੇ ਹਨ ਤਾਂ ਇਸ ਨੂੰ ਖਾ ਲਿਆ ਜਾਂਦਾ ਹੈ ਅਤੇ ਇਸ ਨੂੰ Sprouts ਕਿਹਾ ਜਾਂਦਾ ਹੈ।

ਸਪ੍ਰਾਉਟ 'ਚ ਫਾਈਬਰ ਵੀ ਵੱਡੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਪਾਚਨ ਲਈ ਫਾਇਦੇਮੰਦ ਹੁੰਦਾ ਹੈ।

ਇਸ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਤੁਸੀਂ ਸਲਾਦ ਜਾਂ ਸੈਂਡਵਿਚ ਜਾਂ ਕਿਸੇ ਹੋਰ ਡਿਸ਼ ਵਿੱਚ ਸਪ੍ਰਾਉਟ ਵੀ ਸ਼ਾਮਲ ਕਰ ਸਕਦੇ ਹੋ।

ਕਈ ਲੋਕ ਇਸ ਨੂੰ ਕੱਚਾ ਵੀ ਖਾਂਦੇ ਹਨ। ਇਸ ਦੇ ਨਾਲ ਹੀ ਕੁੱਝ ਲੋਕ ਇਸ ਨੂੰ ਉਬਾਲ ਕੇ ਖਾਣਾ ਪਸੰਦ ਕਰਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਪ੍ਰਾਉਟ ਖਾਣਾ ਕਿਸ ਤਰ੍ਹਾਂ ਸਹੀ ਹੈ।



ਕੱਚੇ Sprouts ਦਾ ਸੇਵਨ ਕਰਦੇ ਹੋ, ਤਾਂ ਇਸ ਵਿੱਚ ਪੌਸ਼ਟਿਕ ਤੱਤ ਜ਼ਿਆਦਾ ਹੁੰਦੇ ਹਨ। ਕੱਚੇ ਦਾਣਿਆਂ ਵਿੱਚ ਫਾਈਬਰ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਇਸ ਤੋਂ ਇਲਾਵਾ, ਇਸ ਵਿਚ ਘੱਟ ਕੈਲੋਰੀ ਹੁੰਦੀ ਹੈ, ਜਿਸ ਕਾਰਨ ਇਹ ਭਾਰ ਘਟਾਉਣ ਵਿਚ ਤੁਹਾਡੀ ਮਦਦ ਕਰਦਾ ਹੈ।

ਇਸ ਤੋਂ ਇਲਾਵਾ, ਇਸ ਵਿਚ ਘੱਟ ਕੈਲੋਰੀ ਹੁੰਦੀ ਹੈ, ਜਿਸ ਕਾਰਨ ਇਹ ਭਾਰ ਘਟਾਉਣ ਵਿਚ ਤੁਹਾਡੀ ਮਦਦ ਕਰਦਾ ਹੈ।

ਪਰ ਕੱਚੇ ਸਪ੍ਰਾਉਟ 'ਚ ਬੈਕਟੀਰੀਆ ਅਤੇ ਐਨਜ਼ਾਈਮ ਹੋ ਸਕਦੇ ਹਨ। ਇਨ੍ਹਾਂ ਦਾ ਸਿੱਧਾ ਅਸਰ ਪਾਚਨ ਕਿਰਿਆ 'ਤੇ ਪੈਂਦਾ ਹੈ।

Sprouts ਨੂੰ ਉਬਾਲ ਕੇ ਖਾਓ ਤਾਂ ਉਹ ਕਾਫ਼ੀ ਨਰਮ ਅਤੇ ਪਚਣ 'ਚ ਆਸਾਨ ਹੋ ਜਾਂਦੇ ਹਨ। ਜਿਨ੍ਹਾਂ ਲੋਕਾਂ ਨੂੰ ਅੰਤੜੀਆਂ ਦੀ ਸੰਵੇਦਨਸ਼ੀਲਤਾ ਹੁੰਦੀ ਹੈ, ਉਹ ਸਪ੍ਰਾਉਟ ਨੂੰ ਉਬਾਲ ਕੇ ਖਾ ਸਕਦੇ ਹਨ।



ਕੱਚੇ Sprouts ਦੀ ਬਜਾਏ ਉਬਾਲ ਕੇ ਖਾਣਾ ਬਿਹਤਰ ਹੈ।



ਕੱਚੇ Sprouts ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਚੰਗੀ ਤਰ੍ਹਾਂ ਧੋ ਲਓ ਤਾਂ ਕਿ ਇਸ 'ਚ ਕੋਈ ਬੈਕਟੀਰੀਆ ਨਾ ਰਹਿ ਜਾਵੇ।