ਅੱਜਕੱਲ੍ਹ ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਕਾਫ਼ੀ ਆਮ ਹੋ ਗਈ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਬਿਨਾਂ ਆਪਰੇਸ਼ਨ, ਦਵਾਈਆਂ ਅਤੇ ਸਹੀ ਡਾਇਟ ਨਾਲ ਕਿਡਨੀ ਸਟੋਨ ਨੂੰ ਬਾਹਰ ਕੱਢਿਆ ਜਾ ਸਕਦਾ ਹੈ।

ਪਰ ਇਸ ਦੌਰਾਨ ਖੁਰਾਕ ‘ਤੇ ਖਾਸ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੁਝ ਖਾਣ-ਪੀਣ ਦੀਆਂ ਚੀਜ਼ਾਂ ਇਸ ਸਮੱਸਿਆ ਨੂੰ ਹੋਰ ਵਧਾ ਸਕਦੀਆਂ ਹਨ।

ਪਾਲਕ ਅਤੇ ਚਾਕਲੇਟ ਵਿੱਚ ਆਕਸਲੇਟ ਵੱਧ ਮਾਤਰਾ ਵਿੱਚ ਹੁੰਦਾ ਹੈ। ਇਹ ਕੈਲਸ਼ੀਅਮ ਨਾਲ ਮਿਲ ਕੇ ਕਿਡਨੀ ਵਿੱਚ ਪੱਥਰੀ ਬਣਾਉਂਦਾ ਹੈ। ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ, ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ।

ਰੈੱਡ ਮੀਟ ਵਿੱਚ ਪਿਊਰੀਨ ਪਾਇਆ ਜਾਂਦਾ ਹੈ ਜੋ ਸਰੀਰ ਵਿੱਚ ਯੂਰਿਕ ਐਸਿਡ ਵਧਾ ਦਿੰਦਾ ਹੈ।

ਯੂਰਿਕ ਐਸਿਡ ਦੀ ਵੱਧ ਮਾਤਰਾ ਨਾਲ ਪੱਥਰੀ ਬਣ ਸਕਦੀ ਹੈ ਜਾਂ ਮੌਜੂਦਾ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।

ਵੱਧ ਲੂਣ ਖਾਣ ਨਾਲ ਕਿਡਨੀ ‘ਤੇ ਨਕਾਰਾਤਮਕ ਅਸਰ ਪੈਂਦਾ ਹੈ।

ਵੱਧ ਲੂਣ ਖਾਣ ਨਾਲ ਕਿਡਨੀ ‘ਤੇ ਨਕਾਰਾਤਮਕ ਅਸਰ ਪੈਂਦਾ ਹੈ।

ਲੂਣ ਵਿੱਚ ਮੌਜੂਦ ਸੋਡੀਅਮ ਸਰੀਰ ਵਿੱਚ ਕੈਲਸ਼ੀਅਮ ਵਧਾ ਦਿੰਦਾ ਹੈ, ਜਿਸ ਨਾਲ ਪੱਥਰੀ ਬਣਨ ਦਾ ਖਤਰਾ ਹੁੰਦਾ ਹੈ। ਇਸ ਲਈ ਪੈਕੇਟ ਵਾਲੇ ਸਨੈਕਸ ਅਤੇ ਚਿਪਸ ਤੋਂ ਬਚਣਾ ਚਾਹੀਦਾ ਹੈ।

ਸੋਡਾ ਅਤੇ ਸ਼ੂਗਰੀ ਡ੍ਰਿੰਕਸ ਵਿੱਚ ਫਾਸਫੋਰਸ ਅਤੇ ਫ੍ਰਕਟੋਜ਼ ਕਾਰਨ ਪੱਥਰੀ ਬਣਨ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ।

ਇਹਨਾਂ ਡ੍ਰਿੰਕਸ ਨਾਲ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਇਹਨਾਂ ਡ੍ਰਿੰਕਸ ਨਾਲ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ।