ਗਰਮੀਆਂ ਦੇ ਮੌਸਮ 'ਚ ਇੰਝ ਕਰੋ ਅਦਰਕ ਸਟੋਰ ਹਫਤਿਆਂ ਤੱਕ ਨਹੀਂ ਹੋਵੇਗਾ ਖਰਾਬ



ਗਰਮੀਆਂ ਦੇ ਮੌਸਮ ਵਿੱਚ ਸਬਜ਼ੀਆਂ ਜਲਦੀ ਖਰਾਬ ਹੋਣ ਲੱਗਦੀਆਂ ਹਨ। ਇਸ ਮੌਸਮ 'ਚ ਸਬਜ਼ੀਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਨ੍ਹਾਂ ਨੂੰ ਫਰਿੱਜ 'ਚ ਸਟੋਰ ਕੀਤਾ ਜਾਂਦਾ ਹੈ।



ਅਦਰਕ ਨੂੰ ਫਰਿੱਜ 'ਚ ਰੱਖਣ ਨਾਲ ਅਦਰਕ ਜਲਦੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ



ਆਓ ਜਾਣਦੇ ਹਾਂ ਕਿ ਤੁਸੀਂ ਅਦਰਕ ਨੂੰ ਫਰਿੱਜ 'ਚ ਰੱਖੇ ਬਿਨਾਂ ਕਿਸ ਤਰ੍ਹਾਂ ਲੰਬੇ ਸਮੇਂ ਤੱਕ ਤਾਜ਼ਾ ਰੱਖ ਸਕੋਗੇ



ਬਾਜ਼ਾਰ ਤੋਂ ਅਦਰਕ ਖਰੀਦਦੇ ਹੋ ਤਾਂ ਇਸ ਨੂੰ ਪਲਾਸਟਿਕ ਦੇ ਬੈਗ 'ਚ ਲਪੇਟ ਕੇ ਨਾ ਰੱਖੋ, ਇਸ ਤਰ੍ਹਾਂ ਉਹ ਜਲਦੀ ਖਰਾਬ ਹੋ ਜਾਣਗੇ



ਅਦਰਕ ਨੂੰ ਟਿਸ਼ੂ ਨਾਲ ਪੂੰਝੋ ਅਤੇ ਫਿਰ ਇਸਨੂੰ ਸੂਤੀ ਕੱਪੜੇ ਵਿੱਚ ਲਪੇਟੋ



ਅਦਰਕ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ, ਹੁਣ ਸਿਰਕੇ ਨੂੰ ਇੱਕ ਬੋਤਲ ਵਿੱਚ ਰੱਖੋ ਅਤੇ ਇਸ ਵਿੱਚ ਅਦਰਕ ਪਾਓ



ਅਦਰਕ ਦਾ ਪੇਸਟ ਬਣਾ ਕੇ ਵੀ ਰੱਖ ਸਕਦੇ ਹੋ, ਇਹ ਫਰਿੱਜ ਵਿੱਚ ਇੱਕ ਮਹੀਨੇ ਤੱਕ ਆਸਾਨੀ ਨਾਲ ਰਹਿ ਜਾਂਦੇ ਹਨ



ਜੇਕਰ ਤੁਸੀਂ ਅਦਰਕ ਨੂੰ ਲੰਬੇ ਸਮੇਂ ਤੱਕ ਸਟੋਰ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਸ ਨੂੰ ਧੁੱਪ 'ਚ ਸੁਕਾ ਲਓ। ਜਦੋਂ ਅਦਰਕ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਦਾ ਬਰੀਕ ਪਾਊਡਰ ਬਣਾ ਕੇ ਸਟੋਰ ਕਰ ਲਓ