ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਹੀ ਕਰਦੇ ਹਨ।



ਲੰਬੇ ਸਮੇਂ ਤੋਂ ਇਹ ਬਹਿਸ ਚੱਲ ਰਹੀ ਹੈ ਕਿ ਚਾਹ ਪੀਣਾ ਫਾਇਦੇਮੰਦ ਹੈ ਜਾਂ ਫਿਰ ਨੁਕਸਾਨਦੇਹ।



ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਮਹੀਨੇ ਲਈ ਚਾਹ ਛੱਡਣ ਨਾਲ ਸਰੀਰ ਵਿੱਚ ਸਿਹਤਮੰਦ ਬਦਲਾਅ ਆ ਸਕਦੇ ਹਨ।



30 ਦਿਨਾਂ ਲਈ ਕੈਫੀਨ ਦੇ ਸੇਵਨ ਨੂੰ ਘਟਾਉਣ ਨਾਲ ਚੰਗੀ ਨੀਂਦ, ਘੱਟ ਚਿੰਤਾ ਤੇ ਪਾਚਨ ਪ੍ਰਕ੍ਰਿਆ ਵਿੱਚ ਸੁਧਾਰ ਹੋ ਸਕਦਾ ਹੈ।



ਦਰਅਸਲ ਚਾਹ ਵਿੱਚ ਕੁਦਰਤੀ ਤੌਰ 'ਤੇ ਕੈਫੀਨ ਹੁੰਦੀ ਹੈ। ਇਸ ਲਈ ਇਸ ਦਾ ਬਹੁਤ ਜ਼ਿਆਦਾ ਸੇਵਨ ਨੀਂਦ ਦੇ ਸਰਕਲ ਵਿੱਚ ਵਿਘਨ ਪਾ ਸਕਦਾ ਹੈ।



ਕੁਝ ਖੋਜਾਂ ਨੇ ਸੁਝਾਅ ਦਿੱਤਾ ਹੈ ਕਿ ਬਹੁਤ ਜ਼ਿਆਦਾ ਕੈਫੀਨ ਦੀ ਖਪਤ ਮੇਲਾਟੋਨਿਨ ਹਾਰਮੋਨ ਦੇ ਉਤਪਾਦਨ ਵਿੱਚ ਵਿਘਨ ਪਾ ਸਕਦੀ ਹੈ।



ਇਹ ਹਾਰਮੋਨ ਦਿਮਾਗ ਨੂੰ ਸੰਕੇਤ ਦਿੰਦਾ ਹੈ ਕਿ ਇਹ ਸੌਣ ਦਾ ਸਮਾਂ ਹੈ।



ਇਸ ਤੋਂ ਇਲਾਵਾ ਥਕਾਵਟ, ਯਾਦਦਾਸ਼ਤ ਦੀ ਕਮੀ, ਨੀਂਦ ਦੀ ਕਮੀ, ਮੋਟਾਪਾ ਤੇ ਬਲੱਡ ਸ਼ੂਗਰ ਕੰਟਰੋਲ ਨਾ ਹੋਣ ਵਰਗੀਆਂ ਸਮੱਸਿਆਵਾਂ ਵੀ ਵਧ ਸਕਦੀਆਂ ਹਨ।



ਕੈਫੀਨ ਇੱਕ ਆਦਤ ਪੈਦਾ ਕਰਨ ਵਾਲਾ ਉਤੇਜਕ ਹੈ। ਇਸ ਕਾਰਨ ਵਾਰ-ਵਾਰ ਚਾਹ ਜਾਂ ਕੌਫੀ ਪੀਣ ਦੀ ਤਲਬ ਲੱਗਦੀ ਹੈ।



ਸਮੇਂ 'ਤੇ ਚਾਹ ਨਾ ਮਿਲਣ ਨਾਲ ਸਿਰਦਰਦ, ਚਿੜਚਿੜਾਪਨ, ਦਿਲ ਦੀ ਧੜਕਣ ਵਧਣ ਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਇੱਕ ਮਹੀਨੇ ਤੱਕ ਚਾਹ ਤੇ ਕੌਫੀ ਵਰਗੀਆਂ ਕੈਫੀਨ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣ ਨਾਲ ਕੈਫੀਨ ਦੀ ਲਤ ਵੀ ਸਮੇਂ ਦੇ ਨਾਲ ਘੱਟਣ ਲੱਗਦੀ ਹੈ।