ਸਿਹਤ ਮਾਹਿਰ ਅਕਸਰ ਕਹਿੰਦੇ ਹਨ ਕਿ ਖੀਰੇ ਨੂੰ ਡਾਈਟ 'ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਨੂੰ ਡੀਟੌਕਸਫਾਈ ਕਰਨ ਦਾ ਕੰਮ ਕਰਦਾ ਹੈ



ਖੀਰੇ 'ਚ 95 ਫੀਸਦੀ ਪਾਣੀ ਹੁੰਦਾ ਹੈ। ਜਦੋਂ ਵੀ ਤਾਪਮਾਨ ਵਧਣ ਲੱਗੇ ਤਾਂ ਖੂਬ ਖੀਰਾ ਖਾਓ



ਖੀਰਾ ਚਮੜੀ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਪੇਟ ਅਤੇ ਪਾਚਨ ਵਿਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ



ਖੀਰੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦਗਾਰ ਹੁੰਦੇ ਹਨ



Cucurbitacin B ਇੱਕ ਕੁਦਰਤੀ ਪਦਾਰਥ ਹੈ, ਜੋ ਕਿ ਖੀਰੇ ਵਿੱਚ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਵੱਖ-ਵੱਖ ਮਨੁੱਖੀ ਕੈਂਸਰ ਸੈੱਲਾਂ ਨਾਲ ਲੜਨ ਵਿਚ ਮਦਦਗਾਰ ਹੈ



ਇਸ ਤੋਂ ਇਲਾਵਾ ਖੀਰੇ ਦਾ ਛਿਲਕਾ ਵੀ ਖੁਰਾਕੀ ਫਾਈਬਰ ਦਾ ਚੰਗਾ ਸਰੋਤ ਹੈ, ਜੋ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ



ਪੇਟ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਕੋਲਨ ਕੈਂਸਰ ਨੂੰ ਕੁਝ ਹੱਦ ਤੱਕ ਰੋਕਦਾ ਹੈ



ਖੀਰੇ ਫਾਈਬਰ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਪਾਵਰਹਾਊਸ ਹਨ



ਇਹ ਪੋਸ਼ਕ ਤੱਤ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਖੀਰੇ ਵਿੱਚ ਪੋਟਾਸ਼ੀਅਮ ਅਤੇ ਪਾਣੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ



ਖੀਰਾ ਨਾ ਸਿਰਫ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ, ਸਗੋਂ ਇਹ ਤੁਹਾਡੀ ਚਮੜੀ ਨੂੰ ਕਈ ਫਾਇਦੇ ਵੀ ਦੇ ਸਕਦਾ ਹੈ



Thanks for Reading. UP NEXT

ਮਾਸਪੇਸ਼ੀਆਂ ਦਾ ਅਕੜਾਅ ਕਿਉਂ ਹੁੰਦਾ? ਜਾਣੋ ਕਿਵੇਂ ਕਰੀਏ ਇਲਾਜ

View next story