ਜੇਕਰ ਤੁਹਾਡੀਆਂ ਮਾਸਪੇਸ਼ੀਆਂ ਵਿੱਚ ਦਰਦ ਜਾਂ ਅਕੜਾਅ ਹੈ, ਤਾਂ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ



ਕਈ ਵਾਰ ਗਲਤ ਤਰੀਕੇ ਨਾਲ ਬੈਠਣ ਜਾਂ ਕਸਰਤ ਕਰਨ ਨਾਲ ਮਾਸਪੇਸ਼ੀਆਂ 'ਚ ਖਿਚਾਅ ਆ ਜਾਂਦਾ ਹੈ



ਕਈ ਵਾਰ ਸਰੀਰਕ ਗਤੀਵਿਧੀ ਦੇ ਕਾਰਨ ਮਾਸਪੇਸ਼ੀਆਂ ਵਿੱਚ ਲੈਕਟਿਕ ਐਸਿਡ ਜਮ੍ਹਾਂ ਹੋ ਜਾਂਦਾ ਹੈ, ਜੋ ਬਾਹਾਂ, ਲੱਤਾਂ ਅਤੇ ਪਿੱਠ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ



ਇਸ ਤੋਂ ਇਲਾਵਾ ਤਣਾਅ ਤੇ ਚਿੰਤਾ ਕਾਰਨ ਵੀ ਮਾਸਪੇਸ਼ੀਆਂ 'ਚ ਮਰੋੜ ਪੈਂਦੇ ਹਨ। ਮੈਡੀਕਲ ਵਿੱਚ ਇਸਨੂੰ ਨਰਵਸ ਟਿੱਕਸ ਵੀ ਕਿਹਾ ਜਾਂਦਾ ਹੈ



ਇਸ ਤੋਂ ਇਲਾਵਾ ਜ਼ਿਆਦਾ ਸ਼ਰਾਬ ਅਤੇ ਕੈਫੀਨ ਦੇ ਕਾਰਨ ਵੀ ਇਹ ਸਮੱਸਿਆ ਹੁੰਦੀ ਹੈ



ਜੇਕਰ ਤੁਹਾਡੇ ਸਰੀਰ 'ਚ ਵਿਟਾਮਿਨ ਬੀ, ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕਮੀ ਹੈ ਤਾਂ ਤੁਹਾਨੂੰ ਵੀ ਸਮੱਸਿਆ ਹੋ ਸਕਦੀ ਹੈ



ਥਾਇਰਾਇਡ ਦੀ ਜਾਂਚ ਅਤੇ ਇਲੈਕਟਰੋਲਾਈਟ ਲੈਵਲ ਦੀ ਜਾਂਚ ਕਰਨ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ



ਮਾਸਪੇਸ਼ੀਆਂ ਦੀ ਸਮੱਸਿਆ ਨੂੰ ਇਲੈਕਟ੍ਰੋਮਾਇਓਗ੍ਰਾਫੀ ਰਾਹੀਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ



ਭੋਜਨ ਵਿੱਚ ਸੰਤੁਲਿਤ ਪੌਸ਼ਟਿਕ ਤੱਤ ਸ਼ਾਮਿਲ ਕਰੋ। ਜ਼ਿਆਦਾ ਤਾਜ਼ੇ ਫਲ ਅਤੇ ਸਬਜ਼ੀਆਂ ਖਾਓ



ਆਪਣੀ ਖੁਰਾਕ ਵਿੱਚ ਸਾਬਤ ਅਨਾਜ ਸ਼ਾਮਲ ਕਰੋ। ਭਰਪੂਰ ਨੀਂਦ ਲਓ ਅਤੇ ਪ੍ਰੋਟੀਨ ਦਾ ਸੇਵਨ ਕਰੋ



ਕੈਫੀਨ ਵਾਲੇ ਡਰਿੰਕ ਨਾ ਪੀਓ ਅਤੇ ਸਿਗਰਟ ਨਾ ਪੀਓ



Thanks for Reading. UP NEXT

ਘਰਾਂ 'ਚ ਆਮ ਮਿਲਣ ਵਾਲਾ ਧਨੀਏ ਦਾ ਪਾਣੀ ਹੈ ਵੱਡੀਆਂ-ਵੱਡੀਆਂ ਬਿਮਾਰੀਆਂ ਦਾ ਇਲਾਜ

View next story