ਇਕ ਖੋਜ ਮੁਤਾਬਕ 26 ਮੋਬਾਈਲ ਫੋਨਾਂ 'ਤੇ 11,163 ਮਾਈਕਰੋ ਜੀਵ ਪਾਏ ਗਏ ਹਨ ਜੋ ਖਤਰਨਾਕ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ। Escherichia coli ਜਾਂ E-coli ਨਾਮਕ ਬੈਕਟੀਰੀਆ ਫੋਨ ਜਾਂ ਗੈਜੇਟਸ 'ਤੇ ਵੀ ਪਾਏ ਜਾਂਦੇ ਹਨ, ਜੋ ਗੰਭੀਰ ਇੰਫੈਕਸ਼ਨ ਦਾ ਕਾਰਨ ਬਣ ਸਕਦੇ ਹਨ ਇਸ ਨਾਲ ਗੰਭੀਰ ਦਸਤ, ਯੂਰਿਨਰੀ ਟ੍ਰੈਕ ਇੰਫੈਕਸ਼ਨ ਅਤੇ ਕਿਡਨੀ ਦੀ ਬਿਮਾਰੀ ਹੋ ਸਕਦੀ ਹੈ। ਸਟ੍ਰੈਪਟੋਕਾਕਸ ਪਾਇਓਜੇਨਸ ਬੈਕਟੀਰੀਆ ਗਲੇ ਅਤੇ ਸਕਿਨ ਇੰਫੈਕਸ਼ਨ ਨੂੰ ਵਧਾ ਸਕਦੇ ਹਨ। ਉਹ ਫੋਨ ਦੀ ਸਤ੍ਹਾ 'ਤੇ ਲੰਬੇ ਸਮੇਂ ਤੱਕ ਜ਼ਿੰਦਾ ਰਹਿੰਦੇ ਹਨ। ਇਸ ਕਾਰਨ ਇਨ੍ਹਾਂ ਦੇ ਫੈਲਣ ਦਾ ਖਤਰਾ ਵੀ ਵਧ ਜਾਂਦਾ ਹੈ ਇਸ ਬੈਕਟੀਰੀਆ ਦੇ ਸੰਪਰਕ ਵਿੱਚ ਆਉਣ ਨਾਲ ਫੂਡ ਪੋਇਜ਼ਨਿੰਗ ਹੋਣ ਦਾ ਖ਼ਤਰਾ ਰਹਿੰਦਾ ਹੈ, ਇਸ ਲਈ ਖਾਣਾ ਖਾਂਦੇ ਸਮੇਂ ਗੈਜੇਟਸ ਦੀ ਵਰਤੋਂ ਬਿਲਕੁਲ ਨਾ ਕਰੋ ਕਿਉਂਕਿ ਗੈਜੇਟਸ ਰਾਹੀਂ ਬੈਕਟੀਰੀਆ ਹੱਥਾਂ, ਚਿਹਰੇ ਅਤੇ ਮੂੰਹ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਨ।