ਸਾਡੇ ਖਾਣ-ਪੀਣ ਦੀਆਂ ਆਦਤਾਂ ਦਾ ਧਿਆਨ ਨਾ ਰੱਖਣ ਕਾਰਨ ਅਕਸਰ ਸਾਡੇ ਸਰੀਰ 'ਚ ਕਿਸੇ ਨਾ ਕਿਸੇ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਨ੍ਹਾਂ ਵਿਚ ਆਇਰਨ ਵੀ ਸ਼ਾਮਲ ਹੈ।

ਡਾਈਟ 'ਚ ਆਇਰਨ ਨਾਲ ਭਰਪੂਰ ਫੂਡਜ਼ ਨੂੰ ਘੱਟ ਸ਼ਾਮਲ ਕਰਨਾ ਜਾ ਨਾ ਕਰਨੇ ਦੀ ਵਜ੍ਹਾ ਨਾਲ ਸਰੀਰ 'ਚ ਇਸ ਦੀ ਕਮੀ ਸ਼ੁਰੂ ਹੋ ਜਾਂਦੀ ਹੈ। ਅੱਜ ਦੇ ਸਮੇਂ ਵਿੱਚ 10 ਚੋਂ 6 ਲੋਕ ਆਇਰਨ ਦੀ ਕਮੀ ਤੋਂ ਪੀੜਤ ਹਨ। 



ਡਾਈਟ 'ਚ ਆਇਰਨ ਨਾਲ ਭਰਪੂਰ ਫੂਡਜ਼ ਨੂੰ ਘੱਟ ਸ਼ਾਮਲ ਕਰਨਾ ਜਾ ਨਾ ਕਰਨੇ ਦੀ ਵਜ੍ਹਾ ਨਾਲ ਸਰੀਰ 'ਚ ਇਸ ਦੀ ਕਮੀ ਸ਼ੁਰੂ ਹੋ ਜਾਂਦੀ ਹੈ।



ਇਸ ਕਾਰਨ ਅਨੀਮੀਆ ਦਾ ਖਤਰਾ ਵੀ ਕਾਫੀ ਵੱਧ ਜਾਂਦਾ ਹੈ। ਇਸ ਕਾਰਨ ਥਕਾਵਟ, ਸਰੀਰਕ ਵਿਕਾਸ ਵਿੱਚ ਕਮੀ ਆਦਿ ਵਰਗੀਆਂ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਪਾਲਕ, ਗੋਭੀ, ਮੇਥੀ ਵਰਗੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।



ਇਨ੍ਹਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨ ਨਾਲ ਆਇਰਨ ਦੇ ਨਾਲ-ਨਾਲ ਵਿਟਾਮਿਨ ਏ ਦੀ ਕਮੀ ਨੂੰ ਦੂਰ ਕਰਨ 'ਚ ਮਦਦ ਮਿਲੇਗੀ।



ਚਿੱਟੇ ਚਨੇ, ਸੋਇਆਬੀਨ, ਦਾਲਾਂ, ਛੋਲਿਆਂ ਦੀ ਦਾਲ ਆਦਿ ਲੋਹੇ ਦੇ ਵਧੀਆ ਸਰੋਤ ਹਨ।

ਚਿੱਟੇ ਚਨੇ, ਸੋਇਆਬੀਨ, ਦਾਲਾਂ, ਛੋਲਿਆਂ ਦੀ ਦਾਲ ਆਦਿ ਲੋਹੇ ਦੇ ਵਧੀਆ ਸਰੋਤ ਹਨ।

ਆਇਰਨ ਦੇ ਨਾਲ-ਨਾਲ ਇਨ੍ਹਾਂ 'ਚ ਪ੍ਰੋਟੀਨ ਵੀ ਪਾਇਆ ਜਾਂਦਾ ਹੈ ਜੋ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।



ਡ੍ਰਾਈ ਫਰੂਟਸ ਖਾਣ ਨਾਲ ਸਰੀਰ ਨੂੰ ਆਇਰਨ ਦੀ ਭਰਪੂਰ ਮਾਤਰਾ ਮਿਲਦੀ ਹੈ।

ਡ੍ਰਾਈ ਫਰੂਟਸ ਖਾਣ ਨਾਲ ਸਰੀਰ ਨੂੰ ਆਇਰਨ ਦੀ ਭਰਪੂਰ ਮਾਤਰਾ ਮਿਲਦੀ ਹੈ।

ਇਨ੍ਹਾਂ 'ਚ ਸਿਹਤਮੰਦ ਫੈਟ, ਵਿਟਾਮਿਨ, ਖਣਿਜ ਅਤੇ ਫਾਈਬਰ ਵੀ ਪਾਏ ਜਾਂਦੇ ਹਨ, ਜੋ ਚੰਗੀ ਸਿਹਤ ਬਣਾਈ ਰੱਖਣ 'ਚ ਮਦਦ ਕਰਦੇ ਹਨ।

ਮੱਛੀ 'ਚ ਵੀ ਬਹੁਤ ਸਾਰਾ ਆਇਰਨ ਪਾਇਆ ਜਾਂਦਾ ਹੈ। ਖਾਸ ਕਰਕੇ ਟੁਨਾ, ਸਾਰਡੀਨ ਅਤੇ ਮੈਕਰੇਲ ਵਿੱਚ।



ਇਨ੍ਹਾਂ ਨੂੰ ਖੁਰਾਕ ਦਾ ਹਿੱਸਾ ਬਣਾਉਣ ਨਾਲ ਆਇਰਨ ਦੇ ਨਾਲ-ਨਾਲ ਓਮੇਗਾ-3 ਫੈਟੀ ਐਸਿਡ, ਵਿਟਾਮਿਨ-ਬੀ12, ਨਿਆਸੀਨ ਅਤੇ ਹੋਰ ਕਈ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ।