ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਗਿਆ ਹੀਟਸਟ੍ਰੋਕ, ਇਦਾਂ ਕਰੋ ਬਚਾਅ

Published by: ਏਬੀਪੀ ਸਾਂਝਾ

ਦੇਸ਼ ਦੇ ਕਈ ਹਿੱਸਿਆਂ ਵਿੱਚ ਭਿਆਨਕ ਗਰਮੀ ਪੈਣੀ ਸ਼ੁਰੂ ਹੋ ਗਈ ਹੈ

Published by: ਏਬੀਪੀ ਸਾਂਝਾ

ਦਿਨ ਦੌਰਾਨ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਰਕੇ ਹੀਟ ਸਟ੍ਰੋਕ ਦੇ ਮਾਮਲੇ ਵਧਣ ਲੱਗ ਪਏ ਹਨ

Published by: ਏਬੀਪੀ ਸਾਂਝਾ

ਹੀਟ ਸਟ੍ਰੋਕ ਹੋਣ ‘ਤੇ ਸਰੀਰ ਦਾ ਤਾਪਮਾਨ ਕਾਫੀ ਵੱਧ ਜਾਂਦਾ ਹੈ। ਸਿਰ ਦਰਦ, ਸਕਿਨ ਦਾ ਲਾਲ ਹੋ ਜਾਣਾ, ਪਸੀਨਾ ਨਾ ਆਉਣਾ ਅਤੇ ਬੇਚੈਨੀ ਮਹਿਸੂਸ ਹੋਣਾ, ਇਸ ਦੇ ਆਮ ਲੱਛਣ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜੇਕਰ ਹੀਟ ਸਟ੍ਰੋਕ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਵਿਅਕਤੀ ਨੂੰ ਠੰਡੀ ਜਗ੍ਹਾ ‘ਤੇ ਬਿਠਾਓ, ਉਸ ਦੇ ਕੱਪੜੇ ਢਿੱਲੇ ਕਰੋ ਅਤੇ ਠੰਢੇ ਪਾਣੀ ਨਾਲ ਸੇਕ ਕਰੋ।

Published by: ਏਬੀਪੀ ਸਾਂਝਾ

ਉਸ ਨੂੰ ORS ਪੀਣ ਲਈ ਦਿਓ ਅਤੇ ਇਸ ਦੇ ਨਾਲ ਹੀ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਕਿਹਾ ਜਾਂਦਾ ਹੈ ਇਲਾਜ ਨਾਲੋਂ ਬਚਾਅ ਵਧੀਆ ਹੁੰਦਾ ਹੈ ਅਤੇ ਹੀਟ ਸਟ੍ਰੋਕ ਦੇ ਮਾਮਲੇ ਵਿੱਚ ਇਹ ਗੱਲ ਬਿਲਕੁਲ ਸਹੀ ਹੈ, ਇਦਾਂ ਇਸ ਦਾ ਬਚਾਅ ਕਰੋ

Published by: ਏਬੀਪੀ ਸਾਂਝਾ

ਦਿਨ ਵੇਲੇ ਖਾਸ ਕਰਕੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਘਰ ਤੋਂ ਬਾਹਰ ਨਾ ਨਿਕਲੋ, ਜੇਕਰ ਹੀਟ ਸਟ੍ਰੋਕ ਤੋਂ ਬਚਣਾ ਹੈ ਤਾਂ ਸਰੀਰ ਨੂੰ ਹਾਈਡ੍ਰੇਟ ਰੱਖੋ, ਵੱਧ ਤੋਂ ਵੱਧ ਪਾਣੀ ਪੀਂਦੇ ਰਹੋ। ਇਸ ਦੇ ਨਾਲ ਹੀ ਨਾਰੀਅਲ ਪਾਣੀ, ਲੱਸੀ, ਸੱਤੂ ਦਾ ਸ਼ਰਬੱਤ ਤੇ ਰਸਦਾਰ ਫਲ ਤੇ ਸਬਜੀਆਂ ਦਾ ਸੇਵਨ ਕਰੋ

Published by: ਏਬੀਪੀ ਸਾਂਝਾ

ਤੇਜ਼ ਗਰਮੀ ਵਿੱਚ ਚਾਹ ਅਤੇ ਕੌਫੀ ਵਰਗੀਆਂ ਡ੍ਰਿੰਕਸ ਤੋਂ ਬਚਣਾ ਚਾਹੀਦਾ ਹੈ, ਕੈਫੀਨ ਕਰਕੇ ਸਰੀਰ ਵਿੱਚ ਪਾਣੀ ਦੀ ਕਮੀਂ ਹੋ ਸਕਦੀ ਹੈ

Published by: ਏਬੀਪੀ ਸਾਂਝਾ