ਬੱਚੇਦਾਨੀ ਵਿੱਚ ਕੈਂਸਰ ਹੋਣ 'ਤੇ ਔਰਤਾਂ ਦੇ ਸਰੀਰ ਵਿੱਚ ਕਈ ਤਰ੍ਹਾਂ ਦੇ ਲੱਛਣ ਨਜ਼ਰ ਆਉਂਦੇ ਹਨ, ਆਓ ਜਾਣਦੇ ਹਾਂ ਇਨ੍ਹਾਂ ਬਾਰੇ



ਬੱਚੇਦਾਨੀ ਵਿੱਚ ਕੈਂਸਰ ਹੋਣ 'ਤੇ ਪੇਠ ਦੇ ਹੇਠਲੇ ਹਿੱਸੇ ਵਿੱਚ ਦਰਦ ਜਾਂ ਜਕੜਨ ਵਰਗਾ ਮਹਿਸੂਸ ਹੋ ਸਕਦਾ ਹੈ।



ਜੇਕਰ ਤੁਹਾਨੂੰ ਲਗਾਤਾਰ ਇਦਾਂ ਦੀ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਰੰਤ ਡਾਕਟਰ ਕੋਲ ਜਾਓ।



ਪੀਰੀਅਡਸ ਦੇ ਦੌਰਾਨ ਹੈਵੀ ਬਲੀਡਿੰਗ ਹੋਣਾ ਜਾਂ ਪੀਰੀਅਡਸ ਤੋਂ ਇਲਾਵਾ ਬਾਕੀ ਦਿਨਾਂ ਵਿੱਚ ਸਪੋਟਿੰਗ ਹੋਣਾ ਵੀ ਬੱਚੇਦਾਨੀ ਵਿੱਚ ਕੈਂਸਰ ਹੋਣ ਦਾ ਸੰਕੇਤ ਹੋ ਸਕਦਾ ਹੈ



ਬੱਚੇਦਾਨੀ ਵਿੱਚ ਕੈਂਸਰ ਹੋਣ ਤੇ ਵਾਰ-ਵਾਰ ਪਿਸ਼ਾਬ ਹੋਣ ਦੀ ਸਮੱਸਿਆ ਹੋ ਸਕਦੀ ਹੈ, ਨਾਲ ਹੀ ਪਿਸ਼ਾਬ ਕਰਨ ਵੇਲੇ ਦਰਦ ਅਤੇ ਜਲਨ ਹੋ ਸਕਦੀ ਹੈ।



ਬੱਚੇਦਾਨੀ ਵਿੱਚ ਕੈਂਸਰ ਹੋਣ ਤੇ ਲਗਾਤਾਰ ਸਹੀ ਢੰਗ ਨਾਲ ਪੀਰੀਅਡਸ ਨਹੀਂ ਆਉਂਦੇ ਹਨ



ਮੇਨੋਪੌਜ਼ ਤੋਂ ਬਾਅਦ ਵ੍ਹਾਈਟ ਡਿਸਚਾਰਜ ਹੋਣਾ ਜਾਂ ਵੇਜਾਈਨਲ ਬਲੀਡਿੰਗ ਹੋਣਾ ਵੀ ਬੱਚੇਦਾਨੀ ਵਿੱਚ ਕੈਂਸਰ ਹੋਣ ਵਾਲਾ ਇਸ਼ਾਰਾ ਕਰ ਸਕਦਾ ਹੈ



ਜ਼ਿਆਦਾ ਥਕਵਾਟ ਅਤੇ ਕਮਜ਼ੋਰੀ ਮਹਿਸੂਸ ਹੋਣਾ ਵੀ ਬੱਚੇਦਾਨੀ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ



ਬੱਚੇਦਾਨੀ ਵਿੱਚ ਕੈਂਸਰ ਦਾ ਲੱਛਣ ਅਚਾਨਕ ਭਾਰ ਘੱਟ ਹੋਣਾ ਵੀ ਹੁੰਦਾ ਹੈ



ਜਿਨਸੀ ਸਬੰਧ ਬਣਾਉਣ ਵੇਲੇ ਬਹੁਤ ਜ਼ਿਆਦਾ ਦਰਦ ਮਹਿਸੂਸ ਹੋਣਾ ਵੀ ਬੱਚੇਦਾਨੀ ਵਿੱਚ ਕੈਂਸਰ ਹੋਣ ਦਾ ਸੰਕੇਤ ਹੋ ਸਕਦਾ ਹੈ