ਭਾਰਤ ਦੇ ਵਿੱਚ ਲੋਕ ਚਾਹ ਦੇ ਬਹੁਤ ਸ਼ੌਕੀਨ ਹਨ। ਇਸ ਲਈ ਚਾਹ ਦੇ ਕੱਪ ਦੀ ਸ਼ੁਰੂਆਤ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਪੂਰੇ ਦਿਨ ਦੇ ਦੌਰਾਨ ਲੋਕ ਲਈ ਕਈ ਕੱਪ ਚਾਹ ਪੀ ਜਾਂਦੇ ਹਨ। ਇੱਥੇ ਹੀ ਬਸ ਨਹੀਂ ਲੋਕਾਂ ਨੂੰ ਸ਼ਾਮ ਨੂੰ ਵੀ ਚਾਹ ਦੀ ਤਲਬ ਲੱਗ ਜਾਂਦੀ ਹੈ। ਆਓ ਜਾਣਦੇ ਹਾਂ ਡਾਕਟਰ ਸ਼ਾਮ ਦੀ ਚਾਹ ਦੇ ਕੀ ਨੁਕਸਾਨ ਦੱਸਦੇ ਹਨ। ਡਾਕਟਰ ਮੁਤਾਬਕ ਸੌਣ ਤੋਂ 10 ਘੰਟੇ ਪਹਿਲਾਂ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਚਾਹ 'ਚ ਕੈਫੀਨ ਮੌਜੂਦ ਹੁੰਦਾ ਹੈ, ਜੋ ਸਰੀਰ ਵਿੱਚ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਨੀਂਦ ਨੂੰ ਪ੍ਰਭਾਵਿਤ ਕਰਨ ਤੋਂ ਇਲਾਵਾ ਕੈਫੀਨ ਦਾ Liver ਅਤੇ ਪਾਚਨ ਕਿਰਿਆ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੇ 'ਚ ਚਾਹ ਪੀਣ ਤੋਂ ਪਰਹੇਜ਼ ਕਰਨਾ ਸਿਹਤ ਪੱਖ ਦੇ ਲਈ ਸਹੀ ਰਹਿੰਦਾ ਹੈ। ਜੇਕਰ ਤੁਹਾਨੂੰ ਚਿੰਤਾ ਜਾਂ ਤਣਾਅ ਹੈ ਤਾਂ ਦੁੱਧ ਵਾਲੀ ਚਾਹ ਨਾ ਪੀਓ। Insomnia ਤੋਂ ਪੀੜਤ ਲੋਕਾਂ ਨੂੰ ਸ਼ਾਮ ਨੂੰ ਚਾਹ ਨਹੀਂ ਪੀਣੀ ਚਾਹੀਦੀ। ਜਿਹੜੇ ਲੋਕ ਕਮਜ਼ੋਰ ਇਮਿਊਨਿਟੀ ਵਾਲੇ ਹੁੰਦੇ ਨੇ ਉਨ੍ਹਾਂ ਨੂੰ ਵੀ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਬਜ਼/ਐਸੀਡਿਟੀ ਸੰਬੰਧੀ ਸਮੱਸਿਆਵਾਂ ਦੀ ਸਥਿਤੀ 'ਚ ਚਾਹ ਪੀਣ ਤੋਂ ਪਰਹੇਜ਼ ਕਰੋ। ਘੱਟ ਭੁੱਖ ਵਾਲੇ ਲੋਕਾਂ ਨੂੰ ਵੀ ਚਾਹ ਨਹੀਂ ਪੀਣੀ ਚਾਹੀਦੀ