2019 ਦੇ ਅੰਤ ਵਿੱਚ ਦੁਨੀਆ ਭਰ ਵਿੱਚ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਸਾਡੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।



ਕੁਝ ਅਧਿਐਨਾਂ ਵਿੱਚ, ਸਿਹਤ ਮਾਹਿਰਾਂ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਹੁਣ ਕਈ ਤਰ੍ਹਾਂ ਦੀਆਂ ਸਿਹਤ ਚੁਣੌਤੀਆਂ ਵਧ ਗਈਆਂ ਹਨ।



ਸਵਾਲ ਇਹ ਉੱਠਦਾ ਹੈ ਕਿ ਮਹਾਮਾਰੀ ਤੋਂ ਬਾਅਦ ਸਾਡੀ ਸਿਹਤ 'ਚ ਕਿਸ ਤਰ੍ਹਾਂ ਦਾ ਬਦਲਾਅ ਆਇਆ ਹੈ? ਡਾਕਟਰ ਕਿਹੜੀਆਂ ਬਿਮਾਰੀਆਂ ਬਾਰੇ ਬਹੁਤ ਚਿੰਤਤ ਹਨ?



ਕੋਰੋਨਾ ਤੋਂ ਬਾਅਦ ਦਿਲ ਦੇ ਦੌਰੇ ਦੇ ਵਧੇ ਖ਼ਤਰੇ ਬਾਰੇ ਡਾਕਟਰ ਸ਼ਿਲਪਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਦਿਲ ਦੀਆਂ ਬਿਮਾਰੀਆਂ ਦੀ ਸਮੱਸਿਆ ਵੀ ਤੇਜ਼ੀ ਨਾਲ ਵਧੀ ਹੈ।



ਡੀਹਾਈਡਰੇਸ਼ਨ ਅਤੇ ਖੂਨ ਦਾ ਗਤਲਾ ਇਸ ਲਈ ਇੱਕ ਵੱਡਾ ਖਤਰਾ ਹੋ ਸਕਦਾ ਹੈ।



ਅਧਿਐਨ ਪੋਸਟ ਕੋਵਿਡ ਅਤੇ ਲੌਂਗ ਕੋਵਿਡ ਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਲਗਾਤਾਰ ਸੁਚੇਤ ਕਰ ਰਹੇ ਹਨ।



ਇੱਕ ਅਧਿਐਨ ਵਿੱਚ ਦੱਸਿਆ ਕਿ ਮਾਰਚ 2020 ਤੋਂ ਮਾਰਚ 2022 ਦਰਮਿਆਨ ਕੋਵਿਡ -19 ਤੋਂ ਠੀਕ ਹੋਏ ਲਗਭਗ 6% ਮਰੀਜ਼ਾਂ ਦੀ ਜੁਲਾਈ 2023 ਤੱਕ ਮੌਤ ਹੋ ਗਈ ਸੀ



ਰਿਪੋਰਟ ਦੱਸਦੀ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸੰਕਰਮਿਤ ਲੋਕਾਂ ਵਿੱਚੋਂ 41 ਪ੍ਰਤੀਸ਼ਤ ਨੂੰ ਹਸਪਤਾਲਾਂ ਵਿੱਚ ਭਰਤੀ ਕਰਾਉਣ ਦੀ ਲੋੜ ਸੀ।



ਪੀੜਤ ਵਿੱਚ ਸ਼ੂਗਰ (15.5%) ਤੇ ਹਾਈ ਬਲੱਡ ਪ੍ਰੈਸ਼ਰ (13.6%) ਦੇ ਮਰੀਜ਼ ਸਭ ਤੋਂ ਵੱਧ ਦੇਖੇ ਗਏ।



ਅਧਿਐਨ ਰਿਪੋਰਟ ਵਿੱਚ ਕਿਹਾ ਗਿਆ ਹੈ, ਕੋਰੋਨਾ ਵਾਇਰਸ ਨੇ ਸਿਹਤ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ।