ਅੱਜ ਦੇ ਸਮੇਂ 'ਚ ਲੋਕ ਛੋਟੀ ਉਮਰ 'ਚ ਹੀ ਦਿਲ ਦੀ ਬਿਮਾਰੀ ਦੇ ਮਰੀਜ਼ ਬਣਦੇ ਜਾ ਰਹੇ ਹਨ

ਅਜਿਹੇ 'ਚ ਜ਼ਰੂਰੀ ਹੋ ਜਾਂਦਾ ਹੈ ਕਿ ਲਾਈਫ਼ਸਟਾਈਲ ਵਿਚ ਬਦਲਾਅ ਕੀਤੇ ਜਾਣ।

ਆਓ ਜਾਣਦੇ ਹਾਂ ਖਾਣ ਪੀਣ ਦੀਆਂ ਅਜਿਹੀਆਂ ਆਦਤਾਂ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਸਿਹਤਮੰਦ ਰਿਹਾ ਜਾ ਸਕਦਾ ਹੈ।

Salt ਦੀ ਜ਼ਿਆਦਾ ਵਰਤੋਂ ਕਰਨ ਨਾਲ High blood pressure ਦੀ ਸਮੱਸਿਆ ਵੱਧ ਜਾਂਦੀ ਹੈ ਜੋ ਕਿ ਦਿਲ ਦੀ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਹੈ।



ਅਲਟ੍ਰਾ ਪਰੋਸੈੱਸਡ ਫੂਡਜ਼ 'ਚ ਨਮਕ ਬਹੁਤ ਜ਼ਿਆਦਾ ਹੁੰਦਾ ਹੈ।

ਅਲਟ੍ਰਾ ਪਰੋਸੈੱਸਡ ਫੂਡਜ਼ 'ਚ ਨਮਕ ਬਹੁਤ ਜ਼ਿਆਦਾ ਹੁੰਦਾ ਹੈ।

ਇਸ ਲਈ ਆਪਣੀ ਖੁਰਾਕ ਵਿਚ ਤਾਜ਼ਾ ਫੂਡ ਨੂੰ ਸਾਮਲ ਕਰਨ ਦੀ ਕੋਸ਼ਿਸ਼ ਕਰੋ ਤੇ ਘੱਟ ਲੂਣ ਦੀ ਵਰਤੋਂ ਕਰੋ।



Protein ਸਾਡੇ ਸਰੀਰ ਲਈ ਜ਼ਰੂਰੀ ਹੈ ਪਰ ਇਸ ਨੂੰ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਕਿਡਨੀਆਂ ਉਪਰ ਇਸ ਦਾ ਅਸਰ ਪੈਂਦਾ ਹੈ ਜੋ ਕਿ ਅੱਗੇ ਚੱਲ ਕੇ ਦਿਲ ਦੀ ਬਿਮਾਰੀ ਨੂੰ ਸੱਦਾ ਦਿੰਦਾ ਹੈ।



ਅਜਿਹੀ ਸਥਿਤੀ 'ਚ ਮਾਸ, ਡੇਅਰੀ ਪ੍ਰੋਡਕਟ, ਮੱਛੀ ਆਦਿ ਦਾ ਸੀਮਤ ਮਾਤਰਾ ਵਿਚ ਹੀ ਸੇਵਨ ਕਰੋ। ਪਲਾਂਟ ਬੇਸਡ ਪ੍ਰੋਟੀਨ ਦਾ ਸੇਵਨ ਕਰੋ।



ਜੇਕਰ ਤੁਸੀਂ ਨਾਸ਼ਤਾ ਨਹੀਂ ਕਰਦੇ ਤਾਂ ਇਸ ਨਾਲ ਬਲੱਡ ਸ਼ੂਗਰ ਵਿਗੜਨ ਦਾ ਕਾਰਨ ਬਣਦਾ ਹੈ। ਇਸ ਤੋਂ ਬਾਅਦ ਦਿਲ ਦੀਆਂ ਬਿਮਾਰੀਆਂ ਵਧਣ ਦਾ ਖਤਰਾ ਵਧ ਜਾਂਦਾ ਹੈ।



ਚੀਨੀ ਦੀ ਜ਼ਿਆਦਾ ਵਰਤੋਂ ਦੇ ਨਾਲ ਭਾਰ ਵਧਣ ਦੇ ਨਾਲ ਡਾਇਬਟੀਜ਼ 2 ਦਾ ਖਤਰਾ ਵੀ ਵਧ ਜਾਂਦਾ ਹੈ, ਜੋ ਦਿਲ ਦੀ ਬਿਮਾਰੀ ਦੇ ਸਭ ਤੋਂ ਵੱਡੇ ਰਿਸਕ ਫੈਕਟਰ 'ਚੋਂ ਇਕ ਹੈ।



ਬਲੱਡ 'ਚ ਬੈਡ ਕੋਲੈਸਟ੍ਰੋਲ ਨੂੰ ਵਧਾਉਣ ਵਿਚ ਸੈਚੂਰੇਟਡ ਫੈਟ ਦਾ ਵੀ ਬਹੁਤ ਵੱਡਾ ਰੋਲ ਹੈ। ਜੋ ਦਿਲ ਦੀ ਬਿਮਾਰੀ ਦੇ ਜ਼ੋਖਮ ਨੂੰ ਵਧਾਉਂਦਾ ਹੈ।