ਫਲ ਸਾਨੂੰ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਦਿੰਦੇ ਹਨ ਜੋ ਸਰੀਰ ਲਈ ਜ਼ਰੂਰੀ ਹਨ। ਪਰ ਕਈ ਵਾਰ ਜੇਕਰ ਇਨ੍ਹਾਂ ਫਲਾਂ ਨੂੰ ਰਾਤ ਨੂੰ ਖਾਧਾ ਜਾਵੇ ਤਾਂ ਇਹ ਨੁਕਸਾਨ ਵੀ ਕਰ ਸਕਦੇ ਹਨ। ਸੰਤਰੇ, ਅੰਗੂਰ, ਨਿੰਬੂ ਵਰਗੇ ਖੱਟੇ ਫਲ ਐਸੀਟਿਕ ਹੁੰਦੇ ਹਨ ਜੋ ਐਸੀਡਿਟੀ ਜਾਂ ਜਲਣ ਦਾ ਕਾਰਨ ਬਣ ਸਕਦੇ ਹਨ। ਅਨਾਨਾਸ ਵਿੱਚ ਬ੍ਰੋਮੇਲੇਨ ਐਨਜ਼ਾਈਮ ਹੁੰਦਾ ਹੈ, ਜੋ ਪੇਟ ਵਿੱਚ ਐਸਿਡ ਦੇ ਉਤਪਾਦਨ ਨੂੰ ਵਧਾਉਂਦਾ ਹੈ। ਤਰਬੂਜ 'ਚ ਕਾਫੀ ਮਾਤਰਾ 'ਚ ਪਾਣੀ ਹੁੰਦਾ ਹੈ, ਇਸ ਲਈ ਰਾਤ ਨੂੰ ਇਸ ਨੂੰ ਖਾਣ ਨਾਲ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਕੇਲੇ 'ਚ ਕਾਫੀ ਮਾਤਰਾ 'ਚ ਕੁਦਰਤੀ ਸ਼ੂਗਰ ਹੁੰਦੀ ਹੈ, ਇਸ ਲਈ ਇਹ ਰਾਤ ਨੂੰ ਸ਼ੂਗਰ ਲੈਵਲ ਨੂੰ ਵਧਾਉਂਦਾ ਹੈ। ਅੰਬ ਸਵਾਦਿਸ਼ਟ ਹੁੰਦੇ ਹਨ ਪਰ ਇਨ੍ਹਾਂ 'ਚ ਖੰਡ ਵੀ ਬਹੁਤ ਹੁੰਦੀ ਹੈ। ਅੰਗੂਰ ਵੀ ਅਜਿਹੇ ਫਲ ਹਨ, ਜਿਨ੍ਹਾਂ 'ਚ ਕੁਦਰਤੀ ਸ਼ੱਕਰ ਬਹੁਤ ਜ਼ਿਆਦਾ ਹੁੰਦੀ ਹੈ। ਕੀਵੀ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ ਪਰ ਇਸ ਨੂੰ ਪਚਣ 'ਚ ਸਮਾਂ ਲੱਗਦਾ ਹੈ, ਜੋ ਤੁਹਾਡੀ ਨੀਂਦ ਖਰਾਬ ਕਰ ਦੇਵੇਗਾ। ਸਾਨੂੰ ਸਵੇਰ ਨੂੰ ਇਹਨਾਂ ਫਲਾ ਦਾ ਸੇਵਨ ਕਰਨਾ ਚਾਹੀਦਾ ਹੈ