ਵਿਟਾਮਿਨ ਅਤੇ ਖਣਿਜ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਹ ਸਾਡੇ ਸਹੀ ਵਿਕਾਸ ਲਈ ਵੀ ਬਹੁਤ ਮਹੱਤਵਪੂਰਨ ਹਨ। ਵਿਟਾਮਿਨ ਬੀ12 ਇਹਨਾਂ 'ਚੋਂ ਇੱਕ ਹੈ ਜੋ ਸਾਡੇ ਸਰੀਰ 'ਚ ਕਈ ਮਹੱਤਵਪੂਰਨ ਕਾਰਜ ਕਰਦਾ ਹੈ, ਜੋ ਸਾਨੂੰ ਸਿਹਤਮੰਦ ਰਹਿਣ 'ਚ ਮਦਦ ਕਰਦਾ ਹੈ। ਅੱਜ ਤੁਹਾਨੂੰ ਦੱਸਾਂਗੇ ਸਿਰਫ ਚਿਕਨ, ਅੰਡੇ ਤੇ ਮੱਛੀ ਤੋਂ ਹੀ ਸਗੋਂ ਇਹ ਵਾਲੇ ਡ੍ਰਾਈ ਫਰੂਟਸ ਵਿਟਾਮਿਨ ਬੀ12 ਦੇ ਚੰਗੇ ਸਰੋਤ ਹੁੰਦੇ ਹਨ। ਕੁਦਰਤੀ ਸ਼ੂਗਰ ਨਾਲ ਭਰਪੂਰ ਖਜੂਰ ਵਿਟਾਮਿਨ ਬੀ12 ਦਾ ਵੀ ਚੰਗਾ ਸਰੋਤ ਹਨ। ਇਸ 'ਚ ਕਈ ਹੋਰ ਵਿਟਾਮਿਨ ਅਤੇ ਖਣਿਜ ਵੀ ਪਾਏ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਖਾਣਾ ਲਾਭਦਾਇਕ ਹੋ ਸਕਦਾ ਹੈ। ਅੰਜੀਰ ਪੌਸ਼ਟਿਕ ਤੱਤਾਂ ਦਾ ਇੱਕ ਪਾਵਰਹਾਊਸ ਹੈ ਜੋ ਕਿ ਫਾਈਬਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਇੰਨਾ ਹੀ ਨਹੀਂ ਇਸ 'ਚ Vitamin B12 ਵੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਅਜਿਹੇ 'ਚ ਇਸ ਨੂੰ ਡਾਈਟ 'ਚ ਸ਼ਾਮਲ ਕਰਕੇ ਇਸ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਕਿਸ਼ਮਿਸ਼ ਵਿਟਾਮਿਨ ਬੀ 12 ਸਮੇਤ ਵਿਟਾਮਿਨਾਂ, ਖਣਿਜਾਂ ਤੇ ਐਂਟੀਆਕਸੀਡੈਂਟਾਂ ਦਾ ਇੱਕ ਵਧੀਆ ਸਰੋਤ ਹੈ, ਜਿਸ ਕਾਰਨ ਇਸਨੂੰ ਕਈ ਪਕਵਾਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਇਸ ਨੂੰ ਦਲੀਆ, ਦਹੀਂ ਜਾਂ ਹੋਰ ਪਕਵਾਨਾਂ 'ਚ ਸ਼ਾਮਲ ਕਰ ਸਕਦੇ ਹੋ। ਬਦਾਮ ਇੱਕ ਪੌਸ਼ਟਿਕ Dry Fruits ਹੈ, ਜਿਸ ਨੂੰ ਆਮ ਤੌਰ 'ਤੇ ਦਿਮਾਗ ਨੂੰ ਤੇਜ਼ ਕਰਨ ਲਈ ਖਾਧਾ ਜਾਂਦਾ ਹੈ। ਇਹ ਵਿਟਾਮਿਨ ਬੀ12 ਦੇ ਨਾਲ-ਨਾਲ ਹੋਰ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਫਾਈਬਰ, ਪ੍ਰੋਟੀਨ ਅਤੇ ਸਿਹਤਮੰਦ ਚਰਬੀ ਨਾਲ ਭਰਪੂਰ ਹੁੰਦਾ ਹੈ।