ਪਨੀਰ ਵਿੱਚ ਪ੍ਰੋਟੀਨ, ਕੈਲਸ਼ੀਅਮ, ਐਂਟੀਆਕਸੀਡੈਂਟਸ, ਫਾਸਫੋਰਸ, ਆਇਰਨ ਅਤੇ ਵਿਟਾਮਿਨ-ਡੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ



ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਰੋਜ਼ ਪਨੀਰ ਖਾਣਾ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ



ਹਾਲਾਂਕਿ ਕੁਝ ਲੋਕਾਂ ਦੇ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਲੋਕਾਂ ਨੂੰ ਰੋਜ਼ ਪਨੀਰ ਨਹੀਂ ਖਾਣਾ ਚਾਹੀਦਾ ਹੈ



ਜੇਕਰ ਤੁਸੀਂ ਦਸਤ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਰੋਜ਼ ਪਨੀਰ ਨਹੀਂ ਖਾਣਾ ਚਾਹੀਦਾ ਹੈ



ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਪਨੀਰ ਨਹੀਂ ਖਾਣਾ ਚਾਹੀਦਾ ਹੈ



ਇਨ੍ਹਾਂ ਲੋਕਾਂ ਨੂੰ ਵੱਧ ਮਾਤਰਾ ਵਿੱਚ ਪਨੀਰ ਨਹੀਂ ਖਾਣਾ ਚਾਹੀਦਾ ਹੈ



ਕਬਜ਼, ਐਸੀਡਿਟੀ ਅਤੇ ਪੇਟ ਵਿੱਚ ਗੈਸ ਆਦਿ ਪਾਚਨ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਲੋਕਾਂ ਨੂੰ ਪਨੀਰ ਨਹੀਂ ਖਾਣਾ ਚਾਹੀਦਾ ਹੈ



ਜਿਹੜੇ ਲੋਕਾਂ ਦਾ ਕੋਲੈਸਟ੍ਰੋਲ ਲੈਵਲ ਹਾਈ ਰਹਿੰਦਾ ਹੈ, ਉਨ੍ਹਾਂ ਲੋਕਾਂ ਨੂੰ ਪਨੀਰ ਨਹੀਂ ਖਾਣਾ ਚਾਹੀਦਾ ਹੈ



ਹਾਰਟ ਦੇ ਮਰੀਜ਼ਾਂ ਨੂੰ ਪਨੀਰ ਜ਼ਿਆਦਾ ਮਾਤਰਾ ਵਿੱਚ ਨਹੀਂ ਖਾਣਾ ਚਾਹੀਦਾ ਹੈ, ਜੇਕਰ ਤੁਹਾਨੂੰ ਕਿਸੇ ਡੇਅਰੀ ਪ੍ਰੋਡਕਟ ਤੋਂ ਐਲਰਜੀ ਹੈ ਤਾਂ ਤੁਹਾਨੂੰ ਪਨੀਰ ਨਹੀਂ ਖਾਣਾ ਚਾਹੀਦਾ ਹੈ।