ਅੰਬ ਗਰਮੀਆਂ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਫਲ ਹੈ ਕੋਈ ਇੱਕ ਬੰਦਾ ਹੋਵੇਗਾ ਜਿਸ ਨੂੰ ਅੰਬ ਖਾਣਾ ਪਸੰਦ ਨਹੀਂ ਹੋਵੇਗਾ ਅੰਬ ਸੁਆਦ ਦੇ ਨਾਲ-ਨਾਲ ਸਿਹਤ ਦੇ ਲਈ ਵੀ ਚੰਗਾ ਮੰਨਿਆ ਗਿਆ ਹੈ ਪਰ ਕੁਝ ਲੋਕਾਂ ਦੇ ਲਈ ਇਹ ਖਤਰਨਾਕ ਹੋ ਸਕਦਾ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਸੰਭਲ ਕੇ ਖਾਣਾ ਚਾਹੀਦਾ ਹੈ ਇਨ੍ਹਾਂ ਲੋਕਾਂ ਨੂੰ ਅੰਬ ਦੇ ਨਾਲ ਨਟਸ ਵੀ ਖਾਣੇ ਚਾਹੀਦੇ ਹਨ ਇਸ ਨਾਲ ਉਨ੍ਹਾਂ ਦੇ ਸਰੀਰ ਦਾ ਗਲਾਈਸੈਮਿਕ ਇੰਡੈਕਸ ਬਣਿਆ ਰਹਿੰਦਾ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਮੌਸਮ ਦੀ ਸ਼ੁਰੂਆਤ ਵਿੱਚ ਅੰਬ ਨਹੀਂ ਖਾਣਾ ਚਾਹੀਦਾ ਹੈ ਤੁਸੀਂ ਅੰਬ ਦੀ ਸਮੂਦੀ ਜਾਂ ਲੱਸੀ ਬਣਾ ਕੇ ਪੀ ਸਕਦੇ ਹੋ ਅੰਬ ਬਲੱਡ ਸ਼ੂਗਰ ਲੈਵਲ ਨੂੰ ਵਧਾਉਂਦਾ ਹੈ ਜਿਸ ਕਰਕੇ ਇਸ ਨੂੰ ਘੱਟ ਹੀ ਖਾਣਾ ਚਾਹੀਦਾ ਹੈ