ਅੱਜ ਕੱਲ੍ਹ ਦੀ ਪੀੜ੍ਹੀ ਦੇ ਵਿੱਚ ਬੀਅਰ ਪੀਣ ਦਾ ਕ੍ਰੇਜ਼ ਕਾਫੀ ਵੱਧ ਰਿਹਾ ਹੈ। ਬਹੁਤ ਸਾਰੇ ਨੌਜਵਾਨ ਤਾਂ ਰੋਜ਼ਾਨਾ ਵਾਂਗ ਹੀ ਬੀਅਰ ਪੀਂਦੇ ਹਨ।



ਪਰ ਉਨ੍ਹਾਂ ਇਹ ਨਹੀਂ ਪਤਾ ਕਿ ਉਹ ਖੁਦ ਕਿਹੜੀਆਂ ਬਿਮਾਰੀਆਂ ਨੂੰ ਸੱਦਾ ਰਹੇ ਹਨ।



ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਅੱਜਕਲ ਬੀਅਰ ਦਾ ਰੁਝਾਨ ਵਧ ਰਿਹੈ, ਲੋਕ ਇਸ ਵੱਲ ਆਕਰਸ਼ਿਤ ਹੋ ਰਹੇ ਹਨ, ਇਹ ਜਾਣੇ ਬਿਨਾਂ ਕਿ ਇਸ ਨਾਲ ਕੀ ਨੁਕਸਾਨ ਹੋ ਸਕਦਾ ਹੈ।



ਬੀਅਰ ਤੁਹਾਨੂੰ ਕੁੱਝ ਸਮੇਂ ਲਈ ਤਣਾਅ ਮੁਕਤ ਤਾਂ ਬਣਾ ਦਿੰਦੀ ਹੈ ਪਰ ਲੰਬੇ ਸਮੇਂ ਤੱਕ ਇਹ ਤੁਹਾਨੂੰ ਸਰੀਰਕ ਅਤੇ ਮਾਨਸਿਕ ਰੋਗ ਵੀ ਦਿੰਦੀ ਹੈ।



ਬੀਅਰ ਜਿਗਰ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਜਿਗਰ ਅਲਕੋਹਲ ਨੂੰ ਮੈਟਾਬੋਲਾਈਜ਼ ਕਰਦਾ ਹੈ ਅਤੇ ਇਸਨੂੰ ਉਪ-ਉਤਪਾਦਾਂ ਵਿੱਚ ਵੰਡਦਾ ਹੈ, ਜੋ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ।



ਜ਼ਿਆਦਾ ਦੇਰ ਤੱਕ ਸ਼ਰਾਬ ਅਤੇ ਬੀਅਰ ਪੀਣ ਨਾਲ ਜਿਗਰ ਦੀ ਸੋਜ, ਫੈਟੀ ਲਿਵਰ, ਲਿਵਰ ਸਿਰੋਸਿਸ ਵਰਗੀਆਂ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ।



ਜੇਕਰ ਬੀਅਰ ਜ਼ਿਆਦਾ ਮਾਤਰਾ 'ਚ ਪੀਤੀ ਜਾਵੇ ਤਾਂ ਇਸ ਦੇ ਖਤਰਨਾਕ ਪ੍ਰਭਾਵ ਹੋ ਸਕਦੇ ਹਨ। ਇਹ ਹਾਈ ਬਲੱਡ ਪ੍ਰੈਸ਼ਰ ਅਤੇ ਟ੍ਰਾਈਗਲਿਸਰਾਈਡ ਨੂੰ ਵਧਾ ਸਕਦਾ ਹੈ।



ਬੀਅਰ 'ਚ ਬਹੁਤ ਸਾਰੀਆਂ ਕੈਲੋਰੀਆਂ ਹੁੰਦੀਆਂ ਹਨ। ਜਦੋਂ ਇਸ ਦਾ ਰੋਜ਼ਾਨਾ ਸੇਵਨ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੀ ਕੈਲੋਰੀ ਸਰੀਰ ਤੱਕ ਪਹੁੰਚਦੀ ਹੈ।



ਇਸ 'ਚ ਕਾਰਬੋਹਾਈਡ੍ਰੇਟ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਨਾਲ ਭਾਰ ਵਧ ਸਕਦਾ ਹੈ।



NCI ਨੇ ਕਈ ਅਧਿਐਨਾਂ ਵਿੱਚ ਦਿਖਾਇਆ ਹੈ ਕਿ ਸ਼ਰਾਬ ਅਤੇ ਬੀਅਰ ਵੀ ਕੁਝ ਕਿਸਮ ਦੇ ਕੈਂਸਰ ਦੇ ਜੋਖਮ ਨੂੰ ਵਧਾਉਂਦੇ ਹਨ।



ਇਸ ਨਾਲ ਮੂੰਹ, ਜਿਗਰ, ਛਾਤੀ ਅਤੇ ਗਲੇ ਦਾ ਕੈਂਸਰ ਹੋ ਸਕਦਾ ਹੈ।