ਲਗਾਤਾਰ ਨਜ਼ਰ ਆਉਂਦੇ ਆਹ ਲੱਛਣ ਤਾਂ ਸਮਝ ਜਾਓ ਹੋ ਗਈ ਸ਼ੂਗਰ
ਸ਼ੂਗਰ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਬਲੱਡ ਸ਼ੂਗਰ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ
ਇਸ ਬਿਮਾਰੀ ਨਾਲ ਸਰੀਰ ਦੇ ਸਾਰੇ ਅੰਗ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਹਨ
ਇਸ ਤੋਂ ਬਚਣ ਲਈ ਲਾਈਫਸਟਾਈਲ ਅਤੇ ਖਾਣ-ਪੀਣ ਦਾ ਧਿਆਨ ਰੱਖੋ
ਇਸ ਦੇ ਨਾਲ ਹੀ ਟੈਸਟ ਕਰਵਾਓ
ਸ਼ੂਗਰ ਦਾ ਪਹਿਲਾ ਲੱਛਣ ਵਾਰ-ਵਾਰ ਪਿਸ਼ਾਬ ਆਉਣਾ ਅਤੇ ਜ਼ਿਆਦਾ ਥਕਾਵਟ ਹੋਣਾ ਹੈ
ਦੂਜਾ ਬਹੁਤ ਜ਼ਿਆਦਾ ਭੁੱਖ ਅਤੇ ਪਿਆਸ ਲੱਗਣਾ ਹੈ
ਤੀਜਾ ਤੇਜ਼ੀ ਨਾਲ ਭਾਰ ਘੱਟ ਹੋਣਾ ਅਤੇ ਧੁੰਧਲਾ ਨਜ਼ਰ ਆਉਣਾ
ਚੌਥਾ ਜ਼ਖ਼ਮ ਭਰਨ ਵਿੱਚ ਸਮਾਂ ਲੱਗਣਾ
ਪੰਜਵਾਂ ਸਕਿਨ ਡ੍ਰਾਈਨੈਸ ਅਤੇ ਹੱਥ ਪੈਰ ਸੁੰਨ ਹੋਣਾ