ਆਹ ਸੰਕੇਤ ਜਿਆਦਾ ਪਾਣੀ ਪੀਣ ਵਲ ਕਰ ਰਹੇ ਹਨ ਇਸ਼ਾਰਾ, ਵਿਗੜ ਸਕਦੀ ਹੈ ਸਿਹਤ ਗਰਮੀਆਂ ਦੇ ਮੌਸਮ ਵਿੱਚ ਹਾਈਡਰੇਟਿਡ ਰਹਿਣਾ ਜ਼ਰੂਰੀ ਹੈ, ਇਸਦੇ ਲਈ ਸਾਨੂੰ ਅਕਸਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਕਿਸੇ ਵੀ ਚੀਜ਼ ਦੀ ਜ਼ਿਆਦਾ ਮਾਤਰਾ ਹਾਨੀਕਾਰਕ ਹੁੰਦੀ ਹੈ, ਉਸੇ ਤਰ੍ਹਾਂ ਜੇਕਰ ਤੁਸੀਂ ਜ਼ਿਆਦਾ ਪਾਣੀ ਪੀ ਰਹੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ ਜ਼ਿਆਦਾ ਮਾਤਰਾ 'ਚ ਪਾਣੀ ਪੀਣ ਨਾਲ ਖੂਨ 'ਚ ਪਾਣੀ ਦੀ ਮਾਤਰਾ ਵਧ ਜਾਂਦੀ ਹੈ। ਇਹ ਖੂਨ ਵਿੱਚ ਇਲੈਕਟ੍ਰੋਲਾਈਟਸ, ਖਾਸ ਕਰਕੇ ਸੋਡੀਅਮ ਨੂੰ ਪਤਲਾ ਕਰ ਸਕਦਾ ਹੈ ਜਦੋਂ ਤੁਹਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ, ਤਾਂ ਗੁਰਦੇ ਵਾਧੂ ਤਰਲ ਨੂੰ ਕੱਢਣ ਵਿੱਚ ਅਸਮਰੱਥ ਹੁੰਦੇ ਹਨ। ਇਹ ਸਰੀਰ 'ਚ ਜਮ੍ਹਾ ਹੋਣ ਲੱਗਦਾ ਹੈ ਜਿਸ ਨਾਲ ਮਤਲੀ, ਉਲਟੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਜਦੋਂ ਸਰੀਰ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਨਮਕ ਦਾ ਪੱਧਰ ਘੱਟ ਜਾਂਦਾ ਹੈ, ਜਿਸ ਕਾਰਨ ਸੈੱਲਾਂ ਵਿੱਚ ਸੋਜ ਆਉਣ ਲੱਗਦੀ ਹੈ ਸੋਜ ਕਾਰਨ ਕੋਸ਼ਿਕਾਵਾਂ ਵੱਡੀਆਂ ਹੋ ਜਾਂਦੀਆਂ ਹਨ ਅਤੇ ਦਿਮਾਗ ਵਿਚ ਮੌਜੂਦ ਸੈੱਲ ਖੋਪੜੀ 'ਤੇ ਦਬਾਅ ਪਾਉਂਦੇ ਹਨ। ਇਸ ਦਬਾਅ ਕਾਰਨ ਤੁਹਾਨੂੰ ਲਗਾਤਾਰ ਸਿਰਦਰਦ ਮਹਿਸੂਸ ਹੋ ਸਕਦਾ ਹੈ ਕਈ ਵਾਰ ਹਾਰਮੋਨਸ ਵੀ ਅਸੰਤੁਲਿਤ ਹੋ ਜਾਂਦੇ ਹਨ ਜਿਸ ਕਾਰਨ ਤੁਸੀਂ ਜ਼ਿਆਦਾ ਥਕਾਵਟ ਮਹਿਸੂਸ ਕਰ ਸਕਦੇ ਹੋ