ਲੀਵਰ ਖਰਾਬ ਹੋਣ ਤੋਂ ਪਹਿਲਾਂ ਨਜ਼ਰ ਆਉਂਦੇ ਆਹ ਲੱਛਣ ਲੀਵਰ ਸਾਡੇ ਸਰੀਰ ਦਾ ਮਹੱਤਵਪੂਰਣ ਹਿੱਸਾ ਹੈ ਕਈ ਵਾਰ ਲੋਕ ਲੀਵਰ ਖਰਾਬ ਹੋਣ ਦੇ ਲੱਛਣਾਂ ਨੂੰ ਸਮਝ ਨਹੀਂ ਪਾਉਂਦੇ ਹਨ ਅਜਿਹੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਲੀਵਰ ਖਰਾਬ ਹੋਣ ਦੇ ਸ਼ੁਰੂਆਤੀ ਲੱਛਣ ਕੀ ਹਨ ਲੀਵਰ ਖਰਾਬ ਹੋਣ 'ਤੇ ਸਰੀਰ ਵਿੱਚ ਉਰਜਾ ਦਾ ਪੱਧਰ ਘੱਟ ਹੋ ਜਾਂਦਾ ਹੈ ਜਿਸ ਕਰਕੇ ਲਗਾਤਾਰ ਥਕਾਵਟ ਮਹਿਸੂਸ ਹੁੰਦੀ ਹੈ ਇਸ ਤੋਂ ਇਲਾਵਾ ਭੁੱਖ ਘੱਟ ਲੱਗਦੀ ਹੈ ਇਸ ਦੇ ਨਾਲ ਹੀ ਮਤਲੀ ਅਤੇ ਉਲਟੀ ਦੀ ਸਮੱਸਿਆ ਹੋ ਸਕਦੀ ਹੈ ਲੀਵਰ ਖਰਾਬ ਹੋਣ 'ਤੇ ਪੇਟ ਵਿੱਚ ਦਰਦ ਜਾਂ ਬੇਚੈਨੀ ਮਹਿਸੂਸ ਹੋ ਸਕਦੀ ਹੈ ਲੀਵਰ ਖਰਾਬ ਹੋਣ 'ਤੇ ਪੀਲੀਆ ਹੋ ਸਕਦਾ ਹੈ, ਜਿਸ ਕਰਕੇ ਸਕਿਨ ਅਤੇ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ